ਮਿਨੌਰ ਨੂੰ ਹਰਾ ਕੇ ਅਲਕਾਰਾਜ਼ ਬਾਰਸੀਲੋਨਾ ਓਪਨ ਦੇ ਸੈਮੀਫਾਈਨਲ ’ਚ

Sunday, Apr 20, 2025 - 04:40 PM (IST)

ਮਿਨੌਰ ਨੂੰ ਹਰਾ ਕੇ ਅਲਕਾਰਾਜ਼ ਬਾਰਸੀਲੋਨਾ ਓਪਨ ਦੇ ਸੈਮੀਫਾਈਨਲ ’ਚ

ਮੈਡ੍ਰਿਡ- ਟਾਪ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਅਲੈਕਸ ਡੇਅ ਮਿਨੌਰ ’ਤੇ ਸਿੱਧੇ ਸੈੱਟਾਂ ’ਚ ਜਿੱਤ ਨਾਲ ਬਾਰਸੀਲੋਨਾ ਓਪਨ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਸਪੇਨ ਦੇ ਅਲਕਾਰਾਜ਼ ਨੂੰ ਆਸਟ੍ਰੇਲੀਆ ਦੇ 5ਵਾਂ ਦਰਜਾ ਪ੍ਰਾਪਤ ਡੇਅ ਮਿਨੌਰ ਨੂੰ 7-5, 6-3 ਨਾਲ ਹਰਾਉਣ ’ਚ ਸਿਰਫ ਇਕ ਘੰਟਾ ਅਤੇ 40 ਮਿੰਟ ਲੱਗੇ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਹੁਣ ਫਰਾਂਸ ਦੇ ਆਰਥਰ ਫਿਲਸ ਨਾਲ ਖੇਡਣਗੇ। ਫਿਲਸ ਦੇ ਵਿਰੋਧੀ ਸਟੇਫਾਨੋਸ ਤਸਿਤੀਪਾਸ ਕੁਆਰਟਰ ਫਾਈਨਲ ਮੈਚ ਦੇ ਤੀਜੇ ਗੇਮ ’ਚ ਹੀ ਜ਼ਖਮੀ ਹੋ ਗਏ ਸਨ। 

ਰਿਪੋਰਟ ਅਨੁਸਾਰ, ਪਿਛਲੇ ਹਫਤੇ ਮੋਂਟੇ ਕਾਰਲੋ ’ਚ ਜਿੱਤ ਲਈ ਅਲਕਾਰਾਜ਼ ਨੇ 20 ਸਾਲ ਦੇ ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਫਿਲਸ ਨੂੰ 3 ਸੈੱਟਾਂ ’ਚ ਹਰਾਇਆ ਸੀ। ਉੱਧਰ, ਡਿਫੈਂਡਿੰਗ ਚੈਂਪੀਅਨ ਕੈਸਪਰ ਰੁਡ ਡੈਨਮਾਰਕ ਦੇ ਹੋਲਗਰ ਰੂਨ ਨਾਲ ਸਿੱਧੇ ਸੈੱਟਾਂ ’ਚ ਹਾਰ ਕਾਰਨ ਬਾਹਰ ਹੋ ਗਏ। ਅਲਕਾਰਾਜ਼ ਪਹਿਲੇ ਸੈੱਟ ’ਚ ਡੇ ਮਿਨੌਰ ਖਿਲਾਫ 2 ਵਾਰ ਬ੍ਰੇਕ ਡਾਊਨ ਹੋਏ ਪਰ ਫਿਰ 12ਵੀਂ ਗੇਮ ’ਚ ਉਸ ਨੇ ਵਾਪਸੀ ਕੀਤੀ ਅਤੇ ਫੈਸਲਾਕੁੰਨ ਬ੍ਰੇਕ ਬਣਾਇਆ। 21 ਸਾਲਾ ਖਿਡਾਰੀ ਨੇ ਦੂਜੇ ਸੈੱਟ ’ਚ ਆਪਣੀ ਸਰਵਿਸ ’ਤੇ ਜ਼ਿਆਦਾ ਦਬਦਬਾ ਬਣਾਇਆ ਅਤੇ 6ਵੇਂ ਗੇਮ ’ਚ ਇਕਮਾਤਰ ਬ੍ਰੈਕ ਬਣਾਇਆ।


author

Tarsem Singh

Content Editor

Related News