ਕਪਤਾਨੀ ਤਾਂ ਮਿਲ ਗਈ ਪਰ ਯੋ-ਯੋ ਟੈਸਟ 'ਚ ਫੈਲ ਹੋਇਆ ਯੂ.ਪੀ. ਦਾ ਨਵਾਂ ਕਪਤਾਨ

Wednesday, Oct 31, 2018 - 01:58 PM (IST)

ਕਪਤਾਨੀ ਤਾਂ ਮਿਲ ਗਈ ਪਰ ਯੋ-ਯੋ ਟੈਸਟ 'ਚ ਫੈਲ ਹੋਇਆ ਯੂ.ਪੀ. ਦਾ ਨਵਾਂ ਕਪਤਾਨ

ਨਵੀਂ ਦਿੱਲੀ— ਯੂ.ਪੀ. ਦੀ ਟੀਮ 2018-19 ਰਣਜੀ ਸੈਸ਼ਨ ਲਈ ਸੁਰੇਸ਼ ਰੈਨਾ ਦੀ ਜਗ੍ਹਾ ਆਕਸ਼ਦੀਪ ਨਾਥ ਨੂੰ ਆਪਣਾ ਕਪਤਾਨ ਘੋਸ਼ਿਤ ਕੀਤਾ ਹੈ, ਹਾਲਾਂਕਿ ਹੁਣ ਲੱਗਦਾ ਹੈ ਕਿ ਮੈਨੇਜਮੈਂਟ ਦੇ ਇਸ ਫੈਸਲੇ 'ਤੇ ਸਵਾਲ ਉਠਾਏ ਜਾ ਰਹੇ ਹਨ। ਟੀਮ ਦੇ ਨਵੇਂ ਕਪਤਾਨ ਅਕਾਸ਼ਦੀਪ ਨਾਥ ਯੋ-ਯੋ ਟੈਸਟ ਪਾਸ ਨਹੀਂ ਕਰ ਪਾਏ ਹਨ। ਇਹ ਟੈਸਟ ਅਕਤੂਬਰ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਕਰਾਇਆ ਗਿਆ ਸੀ।

ਇਕ ਖਬਰ ਮੁਤਾਬਕ ਕਪਤਾਨ ਅਕਾਸ਼ਦੀਪ ਤੋਂ ਇਲਾਵਾ ਗੇਂਦਬਾਜ਼ ਅੰਕਿਤ ਰਾਜਪੂਤ ਵੀ ਟੈਸਟ 'ਚ ਫੇਲ ਰਹੇ ਹਨ। ਭਾਰਤੀ ਟੀਮ 'ਚ ਯੋ-ਯੋ ਟੈਸਟ ਨੂੰ ਲੈ ਕੇ ਬਹੁਤ ਸਖਤ ਨਿਯਮ ਹਨ। ਹਾਲਾਂਕਿ ਰਣਜੀ 'ਚ ਇਸ ਨਿਯਮ 'ਤੇ ਉਨੀ ਸਖਤੀ ਨਾਲ ਅਮਲ ਨਹੀਂ ਕੀਤਾ ਜਾਂਦਾ ਹੈ। ਹਾਲਾਂਕਿ ਟੀਮ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹਿਣ ਵਾਲੇ ਅਰਜੁਨ ਜੁਆਲ ਨੇ ਇਸ ਯੋ-ਯੋ ਟੈਸਟ 'ਚ ਸਭ ਤੋਂ ਜ਼ਿਆਦਾ 17.3 ਅੰਕ ਹਾਸਲ ਕੀਤੇ, ਅਕਾਸ਼ਦੀਪ ਨੇ 13 ਪ੍ਰਥਮ ਸ਼ੈਣੀ ਮੈਚਾਂ 'ਚ 38.76 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਹ ਕਿੰਗਜ਼ ਇਲੈਵਨ ਪੰਜਾਬ, ਗੁਜਰਾਤ ਲਾਇੰਸ ਵੱਲੋਂ ਆਈ.ਪੀ.ਐੱਲ. 'ਚ ਵੀ ਖੇਡ ਚੁੱਕੇ ਹਨ।

ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੂੰ ਉੱਤਰ ਪ੍ਰਦੇਸ਼ ਰਣਜੀ ਟੀਮ ਦੇ ਕਪਤਾਨ ਪੱਦ ਤੋਂ ਹਟਾ ਦਿੱਤਾ ਗਿਆ ਸੀ, ਉਨ੍ਹਾਂ ਦੀ ਜਗ੍ਹਾ ਲਖਨਊ ਦੇ ਅਕਾਸ਼ਦੀਪ ਨਾਥ ਨੂੰ ਇਹ ਜ਼ਿੰਮੇਦਾਰੀ ਦਿੱਤੀ ਗਈ ਸੀ, ਰਣਜੀ ਟੀਮ ਦੀ ਕਪਤਾਨੀ ਤੋਂ ਹਟਣ ਤੋਂ ਬਾਅਦ ਵੀ ਰੈਨਾ ਵਿਜੇ ਹਜ਼ਾਰੇ ਅਤੇ ਬਾਕੀ ਸੀਮਿਤ ਓਵਰ ਟੂਰਨਾਮੈਂਟ 'ਚ ਉਤਰ ਪ੍ਰਦੇਸ਼ ਦੀ ਵਨ ਡੇ ਟੀਮ ਦੀ ਕਪਤਾਨੀ ਕਰ ਰਹੇ ਹਨ, ਰਣਜੀ ਦੇ ਇਸ ਸੈਸ਼ਨ ਲਈ ਯੂ.ਪੀ. ਦੇ ਗਰੁੱਪ ਸੀ 'ਚ ਰੱਖਿਆ ਗਿਆ ਹੈ, ਟੀਮ ਦਾ ਪਹਿਲਾਂ ਮੁਕਾਬਲਾ-1 ਨਵੰਬਰ ਨੂੰ ਗੋਆ 'ਚ ਹੋਵੇਗਾ।


author

suman saroa

Content Editor

Related News