ਅਜੀਤੇਸ਼ ਸੰਧੂ ਡਾਇਮੰਡ ਕੱਪ ''ਚ ਸਾਂਝੇ ਤੌਰ ''ਤੇ 11ਵੇਂ ਸਥਾਨ ''ਤੇ

05/14/2022 8:29:25 PM

ਇਬਾਰਕੀ (ਜਾਪਾਨ)- ਭਾਰਤ ਦੇ ਅਜੀਤੇਸ਼ ਸੰਧੂ ਨੇ ਲਗਾਤਾਰ ਤੀਜੇ ਦੌਰ ਵਿਚ ਵੀ ਇਕ ਅੰਡਰ 69 ਦਾ ਸਕੋਰ ਬਣਾਇਆ, ਜਿਸ ਨਾਲ ਉਹ ਏਸ਼ੀਆ ਪੈਸੇਫਿਕ ਓਪਨ ਗੋਲਫ ਚੈਂਪੀਅਨਸ਼ਿਪ ਡਾਇਮੰਡ ਕੱਪ ਵਿਚ 2 ਅੰਡਰ 208 ਦੇ ਕੁੱਲ ਸਕੋਰ ਦੇ ਨਾਲ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਪਹੁੰਚ ਗਏ ਹਨ।

ਇਹ ਖ਼ਬਰ ਪੜ੍ਹੋ- PCB ਨੂੰ PSL 7 ਦੇ ਆਯੋਜਨ ਤੋਂ ਹੋਇਆ ਇੰਨੇ ਅਰਬ ਕਰੋੜ ਰੁਪਏ ਦਾ ਫਾਇਦਾ
ਜਾਪਾਨ ਚੈਲੰਜ ਟੂਰ ਵਿਚ ਪਹਿਲਾਂ ਖਿਤਾਬ ਜਿੱਤ ਚੁੱਕੇ ਸੰਧੂ ਨੇ 5ਵੇਂ ਹੋਲ ਵਿਚ ਬੋਗੀ ਕੀਤੀ ਜਦਕਿ ਉਨ੍ਹਾਂ ਨੇ 11ਵੇਂ ਅਤੇ 15ਵੇਂ ਹੋਲ ਵਿਚ ਬਰਡੀ ਬਣਾਈ। ਜਾਪਾਨ ਦੇ ਕਾਈਤੋ ਓਨਿਸ਼ੀ ਚੋਟੀ 'ਤੇ ਬਣੇ ਹੋਏ ਹਨ ਪਰ ਹੁਣ ਉਸਦੇ ਹਮਵਤਨ ਯੁਤੋ ਕਤਸੁਨਾਗਾਵਾ (67) ਅਤੇ ਰਯੁਕੋ ਟੋਕਿਮਾਤਸੁ (66) ਅਤੇ ਨਿਊਜ਼ੀਲੈਂਡ ਦੇ ਬੇਨ ਕੈਂਪਬੇਲ (66) ਵੀ ਚੋਟੀ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ : RCB ਦੇ ਖ਼ਿਲਾਫ਼ ਵੱਡੀ ਜਿੱਤ 'ਤੇ ਬੋਲੇ ਮਯੰਕ ਅਗਰਵਾਲ, ਇਨ੍ਹਾਂ ਦੋ ਖਿਡਾਰੀਆਂ ਨੇ ਕਰ ਦਿੱਤਾ ਕਮਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News