ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ

Saturday, Jul 01, 2023 - 10:25 AM (IST)

ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਭਾਰਤੀ ਟੀਮ ਦੀ ਚੋਣ ਕਮੇਟੀ 'ਚ ਖਾਲੀ ਅਹੁਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਦੇ ਬਾਰੇ 'ਚ ਹੁਣ ਸਾਬਕਾ ਭਾਰਤੀ ਖਿਡਾਰੀ ਅਜੀਤ ਅਗਰਕਰ ਦਾ ਨਾਂ ਅੱਗੇ ਚੱਲ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ ਅਗਰਕਰ ਨੇ ਦਿੱਲੀ ਕੈਪੀਟਲਸ ਤੋਂ ਆਪਣੇ ਸਬੰਧ ਤੋੜਨ ਤੋਂ ਬਾਅਦ ਇਸ ਅਹੁਦੇ ਲਈ ਅਰਜ਼ੀ ਦਿੱਤੀ ਹੈ। ਇਸ ਦੇ ਨਾਲ ਹੀ ਇਹ ਲਗਭਗ ਤੈਅ ਹੈ ਕਿ ਉਹ ਭਾਰਤੀ ਟੀਮ ਦਾ ਅਗਲਾ ਮੁੱਖ ਚੋਣਕਾਰ ਬਣ ਜਾਣਗੇ।

ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ
ਅਜੀਤ ਅਗਰਕਰ ਨੇ ਇਸ ਤੋਂ ਪਹਿਲਾਂ ਸਾਲ 2021 'ਚ ਵੀ ਮੁੱਖ ਚੋਣਕਾਰ ਦੇ ਅਹੁਦੇ ਲਈ ਅਰਜ਼ੀ ਦਿੱਤੀ ਸੀ, ਪਰ ਮੁੰਬਈ ਕ੍ਰਿਕਟ ਸੰਘ ਵੱਲੋਂ ਅਗਰਕਰ ਨੂੰ ਸਮਰਥਨ ਨਾ ਮਿਲਣ ਕਾਰਨ ਉਸ ਨੂੰ ਮੁੱਖ ਚੋਣਕਾਰ ਵਜੋਂ ਨਹੀਂ ਚੁਣਿਆ ਗਿਆ ਸੀ। 45 ਸਾਲਾ ਅਗਰਕਰ ਨੇ ਭਾਰਤੀ ਟੀਮ ਲਈ 26 ਟੈਸਟ, 191 ਵਨਡੇ ਅਤੇ 4 ਟੀ-20 ਮੈਚ ਖੇਡੇ ਹਨ। ਮੁੱਖ ਚੋਣਕਾਰ ਦੀ ਦੌੜ 'ਚ ਅਜੀਤ ਅਗਰਕਰ ਦਾ ਨਾਂ ਸ਼ਾਮਲ ਹੋਣ ਨਾਲ ਹੁਣ ਬੀਸੀਸੀਆਈ ਨੂੰ ਚੋਣ ਕਮੇਟੀ ਦੀ ਸਾਲਾਨਾ ਤਨਖਾਹ ਦੀ ਵੀ ਸਮੀਖਿਆ ਕਰਨੀ ਪਵੇਗੀ। ਮੌਜੂਦਾ ਸਮੇਂ 'ਚ ਮੁੱਖ ਚੋਣਕਾਰ ਨੂੰ ਸਾਲਾਨਾ 1 ਕਰੋੜ ਰੁਪਏ ਮਿਲਦੇ ਹਨ ਜਦਕਿ ਬਾਕੀ ਚੋਣ ਕਮੇਟੀ ਮੈਂਬਰਾਂ ਨੂੰ ਬੀਸੀਸੀਆਈ ਤੋਂ 90 ਲੱਖ ਰੁਪਏ ਤਨਖਾਹ ਮਿਲਦੀ ਹੈ।

ਇਹ ਵੀ ਪੜ੍ਹੋ: ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ 'ਚ, ਇਸ ਲੀਗ 'ਚ ਮਚਾਉਣਗੇ ਧੂਮ
ਮੁੱਖ ਚੋਣਕਾਰ ਦੇ ਸਾਹਮਣੇ ਹੋਣਗੀਆਂ ਵੱਡੀਆਂ ਚੁਣੌਤੀਆਂ 
ਟੀਮ ਇੰਡੀਆ ਦੇ ਅਗਲੇ ਮੁੱਖ ਚੋਣਕਾਰ ਦੀ ਦੌੜ 'ਚ ਅਜੀਤ ਅਗਰਕਰ ਦਾ ਨਾਂ ਹੁਣ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਟੀਮ ਇੰਡੀਆ ਨੂੰ ਉਨ੍ਹਾਂ ਦੀ ਅਗਵਾਈ 'ਚ ਵੈਸਟਇੰਡੀਜ਼ ਦੌਰੇ 'ਤੇ ਹੋਣ ਵਾਲੀ ਟੀ-20 ਸੀਰੀਜ਼ ਲਈ ਚੁਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁੱਖ ਚੋਣਕਾਰ ਦੇ ਸਾਹਮਣੇ ਦੋ ਸਭ ਤੋਂ ਵੱਡੀਆਂ ਚੁਣੌਤੀਆਂ ਏਸ਼ੀਆ ਕੱਪ ਅਤੇ ਫਿਰ ਵਨਡੇ ਵਿਸ਼ਵ ਕੱਪ ਟੀਮ ਦੀ ਚੋਣ ਕਰਨ ਦੀ ਹੋਵੇਗੀ। ਇਨ੍ਹਾਂ ਦੋਵਾਂ ਟੂਰਨਾਮੈਂਟਾਂ 'ਚ ਪ੍ਰਸ਼ੰਸਕਾਂ ਨੂੰ ਭਾਰਤੀ ਟੀਮ ਤੋਂ ਕਾਫੀ ਉਮੀਦਾਂ ਹਨ। ਅਜਿਹੇ 'ਚ ਯਕੀਨੀ ਤੌਰ 'ਤੇ ਸਾਰਿਆਂ ਦੀਆਂ ਨਜ਼ਰਾਂ ਟੀਮ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਣਗੀਆਂ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News