ਰਹਾਨੇ ਦਾ ਘਰੇਲੂ ਮੈਦਾਨ 'ਚ ਪਹਿਲਾ ਸੈਂਕੜਾ, ਸਚਿਨ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

10/20/2019 5:41:57 PM

ਸਪੋਰਸਟ ਡੈਸਕ— ਦੱ. ਅਫਰੀਕਾ ਖਿਲਾਫ ਰਾਂਚੀ 'ਚ ਖੇਡੇ ਜਾ ਰਹੇ ਤੀਜੇ ਟੈਸਟ 'ਚ ਭਾਰਤੀ ਟੀਮ ਦੇ ਉਪ-ਕਪਤਾਨ ਅਜਿੰਕਿਆ ਰਹਾਨੇ ਨੇ ਸ਼ਾਨਦਾਰ ਸੈਂਕੜਾ ਲਾਇਆ ਹੈ। ਭਾਰਤ ਨੂੰ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਦਿੱਤੇ ਝਟਕਿਆਂ ਤੋਂ ਬਾਅਦ ਅਜਿੰਕਿਆ ਰਹਾਣੇ ਨੇ ਨਾ ਸਿਰਫ ਰੋਹਿਤ ਸ਼ਰਮਾ ਨਾਲ ਪਾਰੀ ਨੂੰ ਸੰਭਾਲਿਆ ਸਗੋਂ ਜ਼ਿੰਮੇਦਾਰੀ ਨਾਲ ਖੇਡਦੇ ਹੋਏ ਕਾਫ਼ੀ ਸਮੇਂ ਤੋਂ ਬਾਅਦ ਘਰੇਲੂ ਮੈਦਾਨ 'ਤੇ ਸੈਂਕੜਾ ਲਾਇਆ ਹੈ।

ਟੈਸਟ ਕਰੀਅਰ ਦਾ 11ਵਾਂ ਸੈਂਕੜਾ
ਸੱਜੇ ਹੱਥ ਦੇ ਬੱਲੇਬਾਜ਼ ਅਜਿੰਕਿਆ ਰਹਾਨੇ ਨੇ ਆਪਣੇ ਟੈਸਟ ਕਰੀਅਰ ਦਾ 11ਵਾਂ ਸੈਂਕੜਾ ਅਫਰੀਕਾ ਖਿਲਾਫ ਲਾਇਆ ਹੈ। ਰਹਾਨੇ ਨੇ 169 ਗੇਂਦਾਂ 'ਚ 14 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 100 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰਹਾਨੇ ਦਾ ਸਟ੍ਰਾਈਕ ਰੇਟ 59. 17 ਦਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰੋਹਿਤ ਸ਼ਰਮਾ ਨਾਲ 200 ਦੌੜਾਂ ਤੋਂ ਵੱਧ ਦੀ ਰਿਕਾਰਡ ਸਾਂਝੇਦਾਰੀ ਵੀ ਕੀਤੀ ਹੈ।  

ਸਚਿਨ ਦੇ ਰਿਕਾਰਡ ਦੀ ਕੀਤੀ ਬਰਾਬਰੀ
ਇਸ ਮੈਚ 'ਚ ਰਹਾਨੇ ਨੇ ਇਕ ਵੱਡੀ ਉਪਲੱਬਧੀ ਆਪਣੇ ਨਾਂ ਕਰ ਲਈ ਹੈ। ਰਹਾਨੇ ਨੇ ਰੋਹਿਤ ਸ਼ਰਮਾ ਨਾਲ ਚੌਥੇ ਵਿਕਟ ਲਈ 267 ਦੌੜਾਂ ਜੋੜੀਆਂ। ਭਾਰਤੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਵਾਰ ਚੌਥੇ ਵਿਕਟ ਲਈ 200+ ਦੀ ਸਾਂਝੇਦਾਰੀ ਦੀ ਗੱਲ ਕਰੀਏ ਤਾਂ ਰਹਾਣੇ ਨੇ ਪੰਜਵੀਂ ਵਾਰ ਅਜਿਹਾ ਕਰ ਵਿਖਾਇਆ ਹੈ। ਇਸ ਦੇ ਨਾਲ ਹੀ ਰਹਾਨੇ ਨੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। ਆਪਣੇ ਕਰੀਅਰ ਦੇ ਦੌਰਾਨ ਸਚਿਨ ਵੀ ਚੌਥੇ ਵਿਕਟ ਲਈ ਪੰਜ ਵਾਰ 200+ ਦੀ ਸਾਂਝੇਦਾਰੀ 'ਚ ਸ਼ਾਮਿਲ ਰਹੇ।

ਭਾਰਤੀ ਬੱਲੇਬਾਜ਼ : ਚੌਥੇ ਵਿਕਟ ਲਈ 200+ ਦੌੜਾਂ ਦੀ ਸਾਂਝੇਦਾਰੀ
5 ਵਾਰ- ਅਜਿੰਕਿਆ ਰਹਾਨੇ
5  ਵਾਰ - ਸਚਿਨ ਤੇਂਦੁਲਕਰ
3 ਵਾਰ - ਸੌਰਵ ਗਾਂਗੁਲੀ
3 ਵਾਰ- ਵਿਰਾਟ ਕੋਹਲੀ
2  ਵਾਰ -  ਵੀ. ਵੀ. ਐੱਸ ਲਕਸ਼ਮਣ

3 ਸਾਲ ਬਾਅਦ ਰਹਾਨੇ ਨੇ ਭਾਰਤ 'ਚ ਲਾਇਆ ਸੈਂਕੜਾ
ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਟਾਪ 10 'ਚ ਚੱਲ ਰਹੇ ਰਹਾਨੇ ਨੇ ਆਪਣਾ ਆਖਰੀ ਟੈਸਟ ਸੈਂਕੜਾ ਭਾਰਤ 'ਚ ਸਾਲ 2016 'ਚ ਲਾਇਆ ਸੀ। ਉਸ ਦੌਰਾਨ ਰਹਾਨੇ ਨੇ ਨਿਊਜ਼ੀਲੈਂਡ ਖਿਲਾਫ 188 ਦੌੜਾਂ ਦੀ ਪਾਰੀ ਖੇਡੀ ਸੀ। ਅਕਤੂਬਰ 2016 ਤੋਂ ਬਾਅਦ ਅਕਤੂਬਰ 2019 'ਚ ਦੂਜਾ ਸੈਂਕੜਾ ਰਹਾਨੇ ਦੇ ਬੱਲੇ ਤੋਂ ਨਿਕਲਿਆ ਹੈ। ਹਾਲਾਂਕਿ ਰਹਾਨੇ ਦਾ ਦੂਜੀ ਸੀਰੀਜ਼ 'ਚ ਇਹ ਲਗਾਤਾਰ ਦੂਜਾ ਸੈਂਕੜਾ ਹੈ।


Related News