VIDEO :ਅਜਿੰਕਯਾ ਰਹਾਣੇ ਦੇ ਇਸ ਕੈਚ ਨੇ ਕੀਤਾ ਸਭ ਨੂੰ ਹੈਰਾਨ

05/09/2018 3:33:49 PM

ਨਵੀਂ ਦਿੱਲੀ—ਇੰਡੀਆ ਦਾ ਮਸ਼ਹੂਰ ਟੂਰਨਾਮੈਂਟ ਜਿਸ 'ਚ ਕਈ ਤਰ੍ਹਾਂ ਦੇ ਹੈਰਾਨ ਕਰ ਦੇਣ ਵਾਲੇ ਸ਼ਾਟ ਤਾਂ ਕਿਤੇ ਕੈਚ ਅਤੇ ਹੈਰਾਨ ਕਰ ਦੇਣ ਵਾਲੀ ਫੀਲਡਿੰਗ ਕਰਦੇ ਹੋਏ ਬਿਹਤਰੀਨ ਖਿਡਾਰੀ ਨਜ਼ਰ ਆਉਂਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਆਈ.ਪੀ.ਐੱਲ. ਦੀ ਜਿਸ 'ਚ ਹਰ ਇਕ ਖਿਡਾਰੀ ਆਪਣੀ ਪ੍ਰਤੀਭਾ ਅਤੇ ਅਨੁਭਵ ਨਾਲ ਇਸ ਟੂਰਨਾਮੈਂਟ ਨੂੰ ਹੋਰ ਵੀ ਜ਼ਿਆਦਾ ਰੋਮਾਂਚਕ ਬਣਾ ਦਿੰਦੇ ਹਨ। ਹਾਲ ਹੀ 'ਚ ਹੋਏ ਆਈ.ਪੀ.ਐੱਲ, ਦੇ 40ਵੇਂ ਮੈਚ 'ਚ ਪੰਜਾਬ ਅਤੇ ਰਾਜਸਥਾਨ ਦਾ ਬਹੁਤ ਰੋਮਾਂਚਕ ਮੁਕਾਬਲਾ ਰਿਹਾ ਹੈ। ਇਸ ਮੁਕਾਬਲੇ ਦੌਰਾਨ ਇਕ ਅਜਿਹੀ ਘਟਨਾ ਹੋਈ ਜਿਸ ਨੂੰ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਦਰਅਸਲ ਹੋਇਆ ਕੁਝ ਅਜਿਹਾ ਕਿ ਅਜਿੰਕਯਾ ਰਹਾਣੇ ਨੇ ਇਕ ਬਾਰ ਫਿਰ ਸਾਬਤ ਕੀਤਾ ਹੈ ਕਿ ਉਹ ਸ਼ਾਨਦਾਰ ਬੱਲੇਬਾਜ਼ ਹੀ ਨਹੀਂ, ਬਲਕਿ ਬਿਹਤਰੀਨ ਫੀਲਡਰ ਵੀ ਹਨ। ਪੰਜਾਬ ਦਾ ਸਕੋਰ 11.5 ਓਵਰ 'ਚ 4 ਵਿਕਟਾਂ ਦੇ ਨੁਕਸਾਨ 'ਤੇ 66 ਦੌੜਾਂ ਸਨ। ਲੋਕੇਸ਼ ਰਾਹੁਲ 43 ਗੇਂਦਾਂ 'ਚ 44 ਦੌੜਾਂ ਅਤੇ ਮਨੋਜ ਤਿਵਾੜੀ 7 ਗੇਂਦਾਂ 'ਚ 7 ਦੌੜਾਂ ਬਣਾ ਕੇ ਖੇਡ ਰਹੇ ਸਨ। ਬੇਨ ਸਟੋਕਸ ਗੇਂਦਬਾਜ਼ੀ ਕਰ ਰਹੇ ਸਨ। ਬੇਨ ਸਟੋਕਸ ਦੀ ਗੇਂਦ 'ਤੇ ਅਜਿੰਕਯਾ ਰਹਾਣੇ ਨੇ ਸ਼ਾਨਦਾਰ ਕੈਚ ਲਿਆ। ਇਸ ਕੈਚ ਨੂੰ ਦੇਖ ਕੇ ਪ੍ਰਿਟੀ ਜ਼ਿੰਟਾ ਪਾਣੀ ਪੀਂਦੀ ਹੋਈ ਨਜ਼ਰ ਆਈ। ਪ੍ਰਿਟੀ ਜ਼ਿੰਟਾ ਦੇ ਚਿਹਰੇ 'ਤੇ ਪੰਜਾਬ ਦੇ ਡਿੱਗਦੇ ਵਿਕਟਾਂ ਦੀ ਟੈਂਸ਼ਨ ਸਾਫ ਦਿਖਾਈ ਦੇ ਰਹੀ ਸੀ। ਓਵਰ ਦੀ ਛੇਵੀਂ ਗੇਂਦ 'ਤੇ ਮਨੀਸ਼ ਨੇ ਕਵਰ ਵੱਲ ਸ਼ਾਟ ਖੇਡਿਆ, ਜਿਸ ਰਹਾਣੇ ਨੇ ਕੈਚ ਕਰ ਲਿਆ, ਇਹ ਕੈਚ ਬਹੁਤ ਮੁਸ਼ਕਲ ਸੀ, ਪਰ ਅਜਿੰਕਯਾ ਰਹਾਣੇ ਨੇ ਇਸ ਨੂੰ ਫੜ੍ਹ ਲਿਆ। ਮਨੋਜ਼ ਤਿਵਾਰੀ 8 ਗੇਂਦਾਂ 'ਚ 7 ਦੌੜਾਂ ਦੇ ਨਿਜ਼ੀ ਸਕੋਰ 'ਤੇ ਪਵੇਲੀਅਨ ਪਰਤੇ। ਪੰਜਾਬ ਨੇ ਪੰਜ ਵਿਕਟ 66 ਦੌੜਾਂ 'ਤੇ ਗਵਾ ਦਿੱਤੇ।


ਦੱਸ ਦਈਏ ਕਿ ਇਸ ਕੈਚ ਨੂੰ ਫੜ੍ਹ ਅਜਿੰਕਯਾ ਰਹਾਣੇ ਨੇ ਇਕ ਬਾਰ ਫਿਰ ਸ਼ਾਨਦਾਰ ਫੀਲਡਿੰਗ ਦਾ ਨਮੂਨਾ ਪੇਸ਼ ਕੀਤਾ। ਆਈ.ਪੀ.ਐੱਲ. ਡੋਮੇਸਿਟਕ ਅਤੇ ਇੰਟਰਨੈਸ਼ਨਲ ਮੈਚਾਂ 'ਚ ਅਜਿੰਕਯਾ ਰਹਾਣੇ ਨੇ ਕਈ ਬਾਰ ਸ਼ਾਨਦਾਰ ਕੈਚ ਝਪਕੇ ਹਨ। ਆਈ.ਪੀ.ਐੱਲ. 'ਚ ਅੰਜਿਕਯਾ ਨੇ ਹੁਣ ਤੱਕ 121 ਆਈ.ਪੀ.ਐੱਲ. ਮੈਚਾਂ 'ਚ 48 ਕੈਚ ਫੜ੍ਹੇ ਹਨ।


Related News