ਬਾਲੀਵੁੱਡ ਦੀ ਸਭ ਤੋਂ ਸੁੰਦਰ ਅਦਾਕਾਰਾ ਨਾਲ ਸੀ ਜਡੇਜਾ ਦਾ ਅਫੇਅਰ, ਇਸ ਤਰ੍ਹਾਂ ਤਬਾਹ ਹੋਇਆ ਕਰੀਅਰ

04/27/2020 5:58:00 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਰਹੇ ਖਿਡਾਰੀ ਅਜੇ ਜਡੇਜਾ ਦਾ ਨਾਂ ਕ੍ਰਿਕਟ ਤੋਂ ਇਲਾਵਾ ਵਿਵਾਦਾਂ ਨਾਲ ਵੀ ਜੁੜਿਆ ਰਿਹਾ। ਗੱਲ ਚਾਹੇ ਕ੍ਰਿਕਟ ਦੇ ਮੈਦਾਨ ਦੀ ਹੋਵੇ ਚਾਹੇ ਉਸਦੀ ਨਿਜੀ ਜ਼ਿੰਦਗੀ ਦੀ, ਉਹ ਅਕਸਰ ਚਰਚਾ ਵਿਚ ਰਹਿੰਦੇ ਹਨ। ਹਾਲਾਂਕਿ ਪਾਬੰਦੀ ਤੋਂ ਬਾਅਦ ਉਸ ਨੇ ਕ੍ਰਿਕਟ ਤੋਂ ਕਿਨਾਰਾ ਕਰ ਦਿੱਤਾ। ਆਓ ਜਾਣਦੇ ਹਾਂ ਬਰਥਡੇ ਬੁਆਏ ਅਜੇ ਜਡੇਜਾ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। 

ਜ਼ਿੰਦਗੀ 
PunjabKesari

ਜਡੇਜਾ ਨੇ ਸ਼੍ਰੀਲੰਕਾ ਖਿਲਾਫ 28 ਫਰਵਰੀ ਨੂੰ 1992 ਨੂੰ ਪਹਿਲਾ ਵਨ ਡੇ ਮੈਚ ਖੇਡਦੇ ਹੋਏ ਕੌਮਾਂਤਰੀ ਕ੍ਰਿਕਟ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਰ ਉਸੇ ਸਾਲ 13 ਨਵੰਬਰ 1992 ਨੂੰ ਉਸ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਕ੍ਰਿਕਟ ਵਿਚ ਕਦਮ ਰੱਖਿਆ। ਮੈਚ ਫਿਕਸਿੰਗ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ 'ਤੇ 5 ਸਾਲ ਦੀ ਪਾਬੰਦੀ ਲੱਗੀ। ਹਾਲਾਂਕਿ ਪਾਬੰਦੀ ਖਤਮ ਹੋ ਗਈ ਪਰ ਇਸ ਤੋਂ ਕ੍ਰਿਕਟ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ। ਨਵਾਂ ਨਗਰ ਰਾਇਲ ਪਰਿਵਾਰ ਵਿਚ ਜਨਮੇ ਜਡੇਜਾ ਦੇ ਰਿਸ਼ਤੇਦਾਰ ਕੇ. ਐੱਸ. ਰੰਜੀਤ ਸਿੰਘ ਜੀ ਅਤੇ ਕੇ. ਐੱਸ. ਦਲੀਪ ਸਿੰਘ ਜੀ ਦੇ ਨਾਂ ਰਣਜੀ ਅਤੇ ਦਲੀਪ ਟਰਾਫੀ ਨਾਂ ਰੱਖਿਆ ਗਿਆ।

ਲਵ ਸਟੋਰੀ
PunjabKesari

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦਿਕਸ਼ਿਤ ਦੇ ਨਾਲ ਅਜੇ ਜਡੇਜਾ ਦੀ ਪ੍ਰੇਮ ਕਹਾਣੀ ਖੂਬ ਚਰਚਾਵਾਂ ਵਿਚ ਰਹੀ ਸੀ। ਇਕ ਮੈਗਜ਼ੀਨ ਦੇ ਫੋਟੋਸ਼ੂਟ ਦੌਰਾਨ ਅਜੇ ਅਤੇ ਮਾਧੁਰੀ ਦੀ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਦੋਸਤ ਬਣੇ ਅਤੇ ਇਕ-ਦੂਜੇ ਨਾਲ ਪਿਆਰ ਕਰਨ ਲੱਗੇ। ਹਾਲਾਂਕਿ ਬਾਅਦ ਵਿਚ ਜਡੇਜਾ ਦੇ ਘਰ ਵਾਲਿਆਂ ਦੇ ਨਾ ਮੰਨਣ 'ਤੇ ਇਹ ਪ੍ਰੇਮ ਕਹਾਣੀ ਅਧੂਰੀ ਰਹਿ ਗਈ। ਇਸ ਤੋਂ ਬਾਅਦ ਜਡੇਜਾ ਨੇ ਸਾਲ 2000 ਵਿਚ ਆਪਣੇ ਪਰਿਵਾਰ ਦੀ ਮਰਜ਼ੀ ਨਾਲ ਅਦਿਤਿ ਜੇਟਲੀ ਨਾਲ ਵਿਆਹ ਕੀਤਾ। ਅਦਿਤੀ ਜੇਟਲੀ ਰਾਜਨੇਤਾ ਜੈਯਾ ਜੇਟਲੀ ਦੀ ਬੇਟੀ ਹੈ।

ਸ਼ਾਨਦਾਰ ਕਰੀਅਰ
PunjabKesari
ਜਡੇਜਾ ਨੇ 196 ਮੈਚਾਂ ਵਿਚ 37.47 ਦੀ ਔਸਤ ਨਾਲ 5359 ਦੌੜਾਂ ਬਣਾਈਆਂ, ਜਿਸ ਵਿਚ 6 ਸੈਂਕੜੇ ਅਤੇ 30 ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਸਰਵਉੱਚ ਸਕੋਰ 119 ਦੌੜਾਂ ਸੀ। ਇਸ ਤੋਂ ਇਲਾਵਾ ਟੈਸਟ ਵਿਚ ਜਡੇਜਾ ਦਾ ਬੈਸਟ ਸਕੋਰ 96 ਸੀ। ਉਸ ਨੇ 15 ਟੈਸਟ ਦੀਆਂ 24 ਪਾਰੀਆਂ ਖੇਡਦਿਆਂ 26.18 ਦੀ ਔਸਤ ਨਾਲ 576 ਦੌੜਾਂ ਬਣਾਈਆਂ। ਜਡੇਜਾ ਦੀ ਕਪਤਾਨੀ ਵਿਚ 1997 ਨਾਲ 2000 ਤਕ ਭਾਰਤ ਨੇ 13 ਵਨ ਡੇ ਕ੍ਰਿਕਟ ਵਿਚ 8 ਮੈਚ ਵੀ ਜਿੱਤੇ।
 


Ranjit

Content Editor

Related News