AIBA ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਇਟਲੀ ਵਿਚ ਯੂਰਪੀ ਫੋਰਮ ਕੀਤੀ ਰੱਦ

Thursday, Feb 27, 2020 - 04:25 PM (IST)

AIBA ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਇਟਲੀ ਵਿਚ ਯੂਰਪੀ ਫੋਰਮ ਕੀਤੀ ਰੱਦ

ਨਵੀਂ ਦਿੱਲੀ : ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ.  ਬੀ. ਏ.) ਨੇ ਵੀਰਵਾਰ ਨੂੰ ਇਟਲੀ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਇਸ ਦੇਸ਼ ਵਿਚ ਆਪਣੀ ਕੌਂਟੀਨੈਂਟਲ ਫੋਰਮ ਦੇ ਯੂਰੋਪੀ ਗੇੜ ਨੂੰ ਰੱਦ ਕਰ ਦਿੱਤਾ। ਫੋਰਮ ਦਾ ਆਯੋਜਨ ਅਸੀਸੀ ਵਿਚ ਸ਼ਨੀਵਾਰ ਨੂੰ ਕੀਤਾ ਜਾਣਾ ਸੀ, ਜਿੱਥੇ ਭਾਰਤੀ ਮੁੱਕੇਬਾਜ਼ੀ ਟੀਮ ਇਸ ਸਮੇਂ ਮੌਜੂਦ ਹੈ ਅਤੇ ਜਾਰਡਨ ਵਿਚ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਅਭਿਆਸ ਕੈਂਪ ਵਿਚ ਹਿੱਸਾ ਲੈ ਰਹੀ ਹੈ। 

PunjabKesari

ਏ. ਆਈ. ਬੀ. ਏ. ਦੇ ਅੰਤਰਿਮ ਪ੍ਰਧਾਨ ਡਾ. ਮੁਹੰਮਦ ਮੁਸਤਾਹਸਾਨੇ ਨੇ ਬਿਆਨ ’ਚ ਕਿਹਾ, ‘‘ਕੋਵਿਡ-19 (ਕੋਰੋਨਾ ਵਾਇਰਸ) ਨੂੰ ਦੇਖਦਿਆਂ ਇਟਲੀ ਦੇ ਅਸੀਸੀ ਵਿਚ 29 ਫਰਵਰੀ ਨੂੰ ਹੋਣ ਵਾਲੀ ਏ. ਆਈ. ਬੀ. ਏ. ਯੂਰੋਪੀ ਫੋਰਮ 2020 ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਏ. ਆਈ. ਬੀ. ਏ. ਦੇ ਚੋਟੀ ਅਧਿਕਾਰੀਆਂ ਨੇ ਦਲਾਂ ਦੇ ਹਿੱਤ ਨੂੰ ਦੇਖਦੇ ਹੋਏ ਕੀਤਾ ਹੈ। ਇਟਲੀ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਕਾਫੀ ਵੱਧ ਗਿਆ ਹੈ ਅਤੇ ਯੂਰੋਪ ਵਿਚ ਇਟਲੀ ਵਿਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਹਨ। ਨਾਲ ਹੀ ਕੁਝ ਖੇਤਰਾਂ ਵਿਚ ਸਖਤੀ ਨਾਲ ਵੱਖਰਾ ਰੱਖਣ ਸਬੰਧਤ ਰੋਕ ਲਗਾ ਦਿੱਤੀ ਹੈ ਜੋ ਕੁਝ ਹਫਤਿਆਂ ਤਕ ਰਹੇਗੀ।’’ ਭਾਰਤੀ ਮੁੱਕੇਬਾਜ਼ ਸ਼ੁੱਕਰਵਾਰ ਨੂੰ ਇਟਲੀ ਲਈ ਰਵਾਨਾ ਹੋਣਗੇ।

PunjabKesari


Related News