ਰਾਹੁਲ ਦੀ ਪਾਰੀ ਦੇਖਣ ਤੋਂ ਬਾਅਦ ਬੋਲੇ ਸਹਿਵਾਗ, ਪੰਤ ਸਿਰਫ ਬੋਲਦਾ ਹੈ ਖੇਡਦਾ ਨਹੀਂ

01/26/2020 9:27:48 PM

ਨਵੀਂ ਦਿੱਲੀ— ਲੈਅ 'ਚ ਚੱਲ ਰਹੇ ਭਾਰਤੀ ਓਪਨਰ ਤੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਵੀ 57 ਦੌੜਾਂ ਦੀ ਅਰਧ ਸੈਂਕੜੇ ਵਾਲੀ ਅਜੇਤੂ ਪਾਰੀ ਖੇਡ ਭਾਰਤ ਨੂੰ 7 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ। ਮੈਚ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਰਾਹੁਲ ਦੀ ਖੂਬ ਸ਼ਲਾਘਾ ਕੀਤੀ। ਨਾਲ ਹੀ ਸਹਿਵਾਗ ਨੇ ਨੌਜਵਾਨ ਰਿਸ਼ਭ ਪੰਤ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਉਸ ਨੂੰ ਰਾਹੁਲ ਤੋਂ ਸਿੱਖਣਾ ਚਾਹੀਦਾ ਹੈ।

PunjabKesari
ਮੈਚ ਤੋਂ ਬਾਅਦ ਕ੍ਰਿਕਟ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਸਹਿਵਾਗ ਨੇ ਕਿਹਾ ਕਿ ਰਾਹੁਲ ਨੇ ਪਿੱਚ ਤੇ ਹਾਲਾਤ ਦੇ ਅਨੁਸਾਰ ਬੱਲੇਬਾਜ਼ੀ ਕੀਤੀ ਜਦਕਿ ਪੰਤ ਸਿਰਫ ਅਜਿਹਾ ਬੋਲਦਾ ਹੈ, ਉਹ ਕਰਦਾ ਨਹੀਂ ਹੈ। ਸਹਿਵਾਗ ਨੇ ਕਿਹਾ ਵਧੀਆ ਗੱਲ ਹੈ ਕਿ ਰਾਹੁਲ ਨੇ 50 ਗੇਂਦਾਂ 'ਚ 57 ਦੌੜਾਂ ਬਣਾਈਆਂ। ਪਹਿਲਾਂ ਉਸ ਨੇ 25 ਗੇਂਦਾਂ 'ਚ 50 ਦੌੜਾਂ ਬਣਾਈਆਂ। ਪੰਤ ਸਿਰਫ ਬੋਲਦਾ ਹੈ ਕਿ ਮੈਂ ਹਾਲਾਤ ਅਨੁਸਾਰ ਖੇਡਦਾ ਹਾਂ ਪਰ ਮੈਂ ਉਸ ਨੂੰ ਹਾਲਾਤ ਅਨੁਸਾਰ ਖੇਡਦਾ ਕਦੀ ਨਹੀਂ ਦੇਖਿਆ। ਰਾਹੁਲ ਹਾਲਾਤ ਅਨੁਸਾਰ ਖੇਡ ਰਹੇ ਹਨ, ਪੰਤ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ।

PunjabKesari
ਟੀ-20 'ਚ ਕੇ. ਐੱਲ. ਰਾਹੁਲ ਦੀਆਂ ਆਖਰੀ 5 ਪਾਰੀਆਂ।
91
45
54
56
57

PunjabKesari
8 ਟੀ-20 ਅੰਤਰਰਾਸ਼ਟਰੀ ਪਾਰੀਆਂ 'ਚ 6 ਅਰਧ ਸੈਂਕੜੇ
ਰਾਹੁਲ ਨੇ ਆਪਣੀਆਂ ਪਿਛਲੀਆਂ 8 ਟੀ-20 ਅੰਤਰਰਾਸ਼ਟਰੀ ਪਾਰੀਆਂ 'ਚ 6 ਅਰਧ ਸੈਂਕੜੇ ਬਣਾਏ ਹਨ ਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਨਾਲ ਹੀ ਟੀ-20 ਕ੍ਰਿਕਟ 'ਚ ਰਾਹੁਲ 6ਵੇਂ ਅਜਿਹੇ ਭਾਰਤੀ ਹਨ, ਜਿਸ ਨੇ 1300 ਦੌੜਾਂ ਦੇ ਅੰਕੜੇ ਨੂੰ ਹਾਸਲ ਕੀਤਾ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਨੇ ਭਾਰਤ ਦੇ ਲਈ ਟੀ-20 ਕ੍ਰਿਕਟ 'ਚ 1300 ਤੋਂ ਜ਼ਿਆਦਾ ਦੌੜਾਂ ਬਣਾ ਲਈਆਂ ਹਨ। ਰਾਹੁਲ ਟੀ-20 ਅੰਤਰਰਾਸ਼ਟਰੀ ਕਰੀਅਰ 'ਚ 11 ਅਰਧ ਸੈਂਕੜੇ ਵੀ ਲਗਾ ਚੁੱਕਿਆ ਹੈ।


Gurdeep Singh

Content Editor

Related News