IPL ਤੋਂ ਬਾਅਦ ਬਿਗ ਬੈਸ਼ ਲੀਗ ''ਚ ਖੇਡਣਾ ਚਾਹੁੰਦੈ ਡਿਵੀਲੀਅਰਸ

04/20/2019 3:12:08 AM

ਨਵੀਂ ਦਿੱਲੀ— ਦੁਨੀਆ ਦੇ ਸ਼ਾਨਦਾਰ ਬੱਲੇਬਾਜ਼ਾਂ 'ਚੋਂ ਇਕ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏ. ਬੀ. ਡਿਵੀਲੀਅਰਸ ਨੇ ਆਸਟਰੇਲੀਆ 'ਚ ਹੋਣ ਵਾਲੀ ਟੀ-20 ਲੀਗ ਬਿਗ-ਬੈਸ਼ 'ਚ ਖੇਡਣ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਅਪ੍ਰੈਲ 'ਚ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਇਸ ਸ਼ਾਨਦਾਰ ਬੱਲੇਬਾਜ਼ ਦੇ ਲਈ ਬੀ. ਬੀ .ਐੱਲ. ਦੀ ਕਈ ਟੀਮਾਂ ਦੇ ਵਿਚ ਮੁਕਾਬਲਾ ਹੋ ਸਕਦਾ ਹੈ। 
ਏ. ਬੀ . ਡਿਵੀਲੀਅਰਸ ਦੇ ਮੈਨੇਜਰ ਨੇ ਲੀਗ ਦੇ ਕਈ ਕਲੱਬਾਂ ਨਾਲ ਸਪੰਰਕ ਕੀਤਾ ਹੈ। 37 ਸਾਲਾ ਦੇ ਡਿਵੀਲੀਅਰਸ ਆਈ. ਪੀ. ਐੱਲ. ਦੇ 12ਵੇਂ ਸੀਜ਼ਨ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਵਲੋਂ ਖੇਡ ਰਹੇ ਹਨ। ਉਹ ਸ਼ਾਨਦਾਰ ਫਾਰਮ 'ਚ ਹਨ ਤੇ 9 ਮੈਚਾਂ 'ਚ 307 ਦੌੜਾਂ ਬਣਾ ਚੁੱਕੇ ਹਨ। ਆਈ. ਪੀ. ਐੱਲ. ਦੇ ਮੌਜੂਦਾ ਸੀਜ਼ਨ 'ਚ ਡਿਵੀਲੀਅਰਸ ਨੇ 4 ਅਰਧ ਸੈਂਕੜੇ ਲਗਾਏ ਹਨ। ਮਿਸਟਰ 360 ਡਿਗਰੀ ਨਾਲ ਜਾਣੇ ਜਾਂਦੇ ਏ. ਬੀ. ਡਿਵੀਲੀਅਰਸ ਨੇ ਦੱਖਣੀ ਅਫਰੀਕਾ ਦੇ ਲਈ 114 ਟੈਸਟ ਮੈਚ 'ਚ 8765 ਦੌੜਾਂ, 228 ਵਨ ਡੇ ਮੈਚਾਂ 'ਚ 9577 ਦੌੜਾਂ ਤੇ 78 ਟੀ-20 ਮੈਚਾਂ 'ਚ 1672 ਦੌੜਾਂ ਬਣਾਈਆਂ ਹਨ।


Gurdeep Singh

Content Editor

Related News