ਡੋਪਿੰਡ ਪਾਬੰਦੀ ਵਾਪਸ ਲਏ ਜਾਣ ਤੋਂ ਬਾਅਦ ਪਰਤੀ ਹਾਲੇਪ ਪਹਿਲੇ ਦੌਰ ’ਚ ਹਾਰੀ

Thursday, Mar 21, 2024 - 10:30 AM (IST)

ਮਿਆਮੀ ਗਾਰਡਨਸ- 2 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਿਮੋਨਾ ਹਾਲੇਪ ਅਪੀਲ ਤੋਂ ਬਾਅਦ ਡੋਪਿੰਗ ਪਾਬੰਦੀ ਵਾਪਸ ਲਏ ਜਾਣ ਦੇ ਨਾਲ ਟੈਨਿਸ ਕੋਰਟ ’ਤੇ ਪਰਤੀ ਪਰ ਮਿਆਮੀ ਓਪਨ ਦੇ ਪਹਿਲੇ ਦੌਰ ’ਚ ਪਾਉਲਾ ਬਾਡੋਸਾ ਕੋਲੋਂ 6-1, 4-6, 3-6 ਨਾਲ ਹਾਰ ਗਈ। ਰੋਮਾਨੀਆ ਦੀ 32 ਸਾਲ ਦੀ ਹਾਲੇਪ 2017 ’ਚ ਡਬਲਯੂ. ਟੀ. ਏ. ਰੈਂਕਿੰਗ ’ਚ ਟਾਪ ’ਤੇ ਪਹੁੰਚੀ ਸੀ। ਉਹ 2022 ਅਮਰੀਕੀ ਓਪਨ ’ਚ ਪਾਬੰਦੀਸ਼ੁਦਾ ਦਵਾਈ ਰੋਕਸਾਡਸਟੇਟ ਦੇ ਸੇਵਨ ਦੀ ਦੋਸ਼ੀ ਪਾਈ ਜਾਣ ਦੇ ਬਾਅਦ ਤੋਂ ਟੂਰ ’ਤੇ ਨਹੀਂ ਖੇਡੀ ਹੈ। ਅਮਰੀਕਾ ਓਪਨ ਦੇ ਪਹਿਲੇ ਦੌਰ ’ਚ ਉਸ ਨੂੰ ਯੂਕ੍ਰੇਨ ਦੀ ਡਾਰੀਆ ਸਨਿਗੂਰ ਨੇ ਹਰਾਇਆ ਸੀ। ਉਸ ’ਤੇ 2023 ਵਿਚ 4 ਸਾਲ ਦੀ ਪਾਬੰਦੀ ਲਗਾਈ ਗਈ ਸੀ, ਜਿਸ ਨੂੰ 2 ਹਫਤੇ ਪਹਿਲਾਂ ਘਟਾ ਕੇ 9 ਮਹੀਨੇ ਕਰ ਦਿੱਤਾ ਗਿਆ ਸੀ। ਮਿਆਮੀ ਓਪਨ ’ਚ ਹਾਲੇਪ ਨੂੰ 2 ਦਿਨ ਬਾਅਦ ਵਾਈਲਡ ਕਾਰਡ ਨਾਲ ਪ੍ਰਵੇਸ਼ ਮਿਲਿਆ।
ਬਾਡੋਸਾ ਦਾ ਸਾਹਮਣਾ ਹੁਣ 2 ਵਾਰ ਦੀ ਆਸਟ੍ਰੇਲੀਆਈ ਓਪਨ ਚੈਂਪੀਅਨ ਏਰਿਨਾ ਸਬਾਲੇਂਕਾ ਨਾਲ ਹਵੇਗਾ। ਮਹਿਲਾ ਵਰਗ ਦੇ ਹੋਰ ਮੁਕਾਬਲਿਆਂ ’ਚ 7 ਵਾਰ ਦੀ ਗ੍ਰੈਂਡਸਲੈਮ ਜੇਤੂ ਵੀਨਸ ਵਿਲੀਅਮਸਨ ਨੂੰ ਡਾਇਨਾ ਸਨਾਈਡੇਰ ਨੇ 6-3, 6-3 ਨਾਲ ਹਰਾਇਆ ਜਦਕਿ ਆਸਟ੍ਰੇਲੀਆਈ ਓਪਨ ਚੈਂਪੀਅਨ ਕੈਰੋਲਿਨ ਵੋਜ਼ਨਿਆਕੀ ਨੇ ਕਲਾਰਾ ਬੁਰੇਲ ਨੂੰ 6-1, 6-4 ਨਾਲ ਹਰਾਇਆ।


Aarti dhillon

Content Editor

Related News