ਚੇਨਈ ਵਨਡੇ ਦੇ ਬਾਅਦ ਧੋਨੀ ਨੇ ਇਸ ਜਗ੍ਹਾ ''ਤੇ ਕੀਤੀ ਸ਼੍ਰੀਨਿਵਾਸਨ ਨਾਲ ਮੁਲਾਕਾਤ

09/22/2017 4:47:23 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਆਪਣੇ ਦੂਜੇ ਘਰ ਚੇਨਈ ਵਿਚ ਆਸਟਰੇਲੀਆ ਖਿਲਾਫ ਪਹਿਲਾਂ ਵਨ ਡੇ ਵਿਚ ਮੈਚ ਜੇਤੂ ਪਾਰੀ ਖੇਡੀ। ਉਨ੍ਹਾਂ ਨੇ ਇਸ ਮੈਚ ਅਤੇ ਜਗ੍ਹਾ ਨੂੰ ਇਕ ਵਾਰ ਆਪਣੇ ਲਈ ਅਤੇ ਫੈਂਸ ਲਈ ਸਪੈਸ਼ਲ ਬਣਾਇਆ। ਆਸਟਰੇਲੀਆ ਖਿਲਾਫ ਪਹਿਲੇ ਵਨ ਡੇ ਵਿਚ 79 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਦੇ ਇਲਾਵਾ ਵੀ ਧੋਨੀ ਇਕ ਖਾਸ ਕਾਰਨ ਤੋਂ ਚਰਚਾ ਵਿਚ ਹਨ। ਉਨ੍ਹਾਂ ਨੇ ਪਹਿਲਾਂ ਵਨ ਡੇ ਦੇ ਬਾਅਦ ਇੰਡੀਆ ਸੀਮੇਂਟਸ ਆਫਿਸ ਜਾ ਕੇ ਐਨ. ਸ਼੍ਰੀਨਿਵਾਸਨ ਨਾਲ ਮੁਲਾਕਾਤ ਕੀਤੀ।
ਇਹ ਪਹਿਲਾ ਮੌਕਾ ਹੈ ਜਦੋਂ ਧੋਨੀ ਨੇ ਇੰਡੀਆ ਸੀਮੇਂਟਸ ਦੇ ਆਫਿਸ ਦਾ ਦੌਰਾ ਕੀਤਾ। ਇਸ ਦੇ ਮਾਲਿਕ ਐਨ. ਸ਼੍ਰੀਨਿਵਾਸਨ ਹਨ। ਆਈ.ਪੀ.ਐਲ. ਦੀ ਟੀਮ ਚੇਨਈ ਸੁਪਰਕਿੰਗਸ ਦਾ ਮਾਲਿਕਾਨਾ ਹੱਕ ਵੀ ਇੰਡੀਆ ਸੀਮੇਂਟਸ ਲਿਮਟਿਡ ਦੇ ਕੋਲ ਹੀ ਹੈ। ਧੋਨੀ ਆਈ.ਸੀ.ਐਲ. ਦੇ ਵਾਈਸ ਪ੍ਰੈਜ਼ੀਡੈਂਟ ਮਾਰਕੀਟਿੰਗ ਹਨ। ਉਨ੍ਹਾਂ ਨੇ ਕਰੀਬ ਅੱਧੇ ਤੋਂ ਜ਼ਿਆਦਾ ਦਿਨ ਆਫਿਸ ਵਿੱਚ ਗੁਜ਼ਾਰਿਆ ਅਤੇ ਸਟਾਫ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਧੋਨੀ ਨੇ ਜਿਮ ਵੀ ਵੇਖਿਆ ਅਤੇ ਸੀਨੀਅਰ ਮੈਨੇਜਮੈਂਟ ਨਾਲ ਗੱਲਬਾਤ ਵੀ ਕੀਤੀ। ਇਸਦੇ ਇਲਾਵਾ ਲੰਬੇ ਸਮੇਂ ਤੱਕ ਧੋਨੀ ਨੇ ਸ਼੍ਰੀਨਿਵਾਸਨ ਨਾਲ ਗੱਲਬਾਤ ਵੀ ਕੀਤੀ।
ਚੇਨਈ ਸੁਪਰਕਿੰਗਸ ਦੀ ਇਸ ਸਾਲ ਆਈ.ਪੀ.ਐਲ. ਵਿਚ ਵਾਪਸੀ ਹੋਣੀ ਹੈ ਅਤੇ ਟੀਮ ਮਾਲਿਕ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਹਰ ਹਾਲ ਵਿਚ ਧੋਨੀ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਨਗੇ। ਸ਼੍ਰੀਨਿਵਾਸਨ ਦੇ ਕਰੀਬੀ ਕਾਸ਼ੀ ਵਿਸ਼ਵਨਾਥ ਨੇ ਕਿਹਾ, ''ਧੋਨੀ ਚੇਨਈ ਵਿਚ ਸਨ ਤਾਂ ਆਫਿਸ ਵੇਖਣਾ ਚਾਹੁੰਦੇ ਸਨ, ਸ਼੍ਰੀਨਿਵਾਸਨ ਨੂੰ ਮਿਲਣਾ ਚਾਹੁੰਦੇ ਸਨ ਅਤੇ ਜਾਣਨਾ ਚਾਹੁੰਦੇ ਸਨ ਕਿ ਆਫਿਸ ਦਾ ਕੰਮ ਕਿਵੇਂ ਹੁੰਦਾ ਹੈ।


Related News