ਧੋਨੀ ਦੇ ਸੰਨਿਆਸ ਤੋਂ ਬਾਅਦ ਬੇਟੀ ਜੀਵਾ ਨੇ ਸ਼ੇਅਰ ਕੀਤੀ ਫੋਟੋ, ਲਿਖਿਆ- ਪਾਪਾ I Miss u

Tuesday, Aug 18, 2020 - 07:41 PM (IST)

ਧੋਨੀ ਦੇ ਸੰਨਿਆਸ ਤੋਂ ਬਾਅਦ ਬੇਟੀ ਜੀਵਾ ਨੇ ਸ਼ੇਅਰ ਕੀਤੀ ਫੋਟੋ, ਲਿਖਿਆ- ਪਾਪਾ I Miss u

ਨਵੀਂ ਦਿੱਲੀ- ਮਹਿੰਦਰ ਸਿੰਘ ਧੋਨੀ ਨੇ 15 ਅਗਸਤ ਨੂੰ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਕ੍ਰਿਕਟ ਤੇ ਚੇਨਈ ਸੁਪਰ ਕਿੰਗਸ ’ਚ ਉਸਦੇ ਸਾਥੀ ਖਿਡਾਰੀ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕ੍ਰਿਕਟ ਦੇ ਫੈਂਸ ਦਾ ਦਿਲ ਹੀ ਟੁੱਟ ਗਿਆ। ਅਜਿਹੇ ’ਚ ਮਾਹੀ ਸੰਨਿਆਸ ਦੇ ਐਲਾਨ ਕਰਨ ਤੋਂ ਬਾਅਦ ਉਸਦੀ ਬੇਟੀ ਜੀਵਾ ਪਾਪਾ ਨੂੰ ਮਿਸ ਕਰ ਰਹੀ ਹੈ।

PunjabKesari
ਦਰਅਸਲ, ਜੀਵਾ ਨੇ ਆਪਣੇ ਇੰਸਟਾ ਅਕਾਊਂਟ ’ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਤੁਹਾਡੀ ਅਤੇ ਬਾਈਕ ਦੀ ਸਵਾਰੀ ਯਾਦ ਆਉਂਦੀ ਹੈ... ਦੱਸ ਦੇਈਏ ਕਿ ਜੀਵਾ ਦੇ ਅਕਾਊਂਟ ’ਤੇ ਧੋਨੀ ਅਤੇ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇੱਥੇ ਉਹ ਦੋਵੇਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਜਿਸ ਤੋਂ ਬਾਅਦ ਇਹ ਕਿਊਟ ਫੋਟੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਫੈਂਸ ਨੇ ਉਸਦੀ ਇਸ ਫੋਟੋ ’ਤੇ ਖੂਬ ਕੁਮੈਂਟਸ ਕੀਤੇ।

PunjabKesari
ਜ਼ਿਕਰਯੋਗ ਹੈ ਕਿ ਧੋਨੀ ਆਈ. ਪੀ. ਐੱਲ. ਖੇਡਦੇ ਰਹਿਣਗੇ। ਹਾਲਾਂਕਿ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਸਨ ਤੇ ਪਿਛਲੇ ਸਾਲ ਇੰਗਲੈਂਡ ’ਚ ਹੋਏ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਦੇ ਹੱਥੋਂ ਭਾਰਤ ਦੀ ਹਾਰ ਦੇ ਬਾਅਦ ਉਨ੍ਹਾਂ ਨੇ ਕੋਈ ਵੀ ਮੈਚ ਨਹੀਂ ਖੇਡਿਆ ਸੀ। 2007 ’ਚ ਆਪਣੀ ਕਪਤਾਨੀ ਵਿਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਧੋਨੀ ਨੇ ਭਾਰਤ ਨੂੰ 28 ਸਾਲ ਦੇ ਲੰਮੇ ਸਫਰ ਦੇ ਬਾਅਦ 2011 ’ਚ ਵਨ ਡੇ ਵਿਸ਼ਵ ਚੈਂਪੀਅਨ ਬਣਾਇਆ ਸੀ।


author

Gurdeep Singh

Content Editor

Related News