CWC 23 : ਨਿਊਜ਼ੀਲੈਂਡ ਦੀ ਜਿੱਤ ਤੋਂ ਬਾਅਦ ਕੀ ਸੈਮੀਫਾਈਨਲ ''ਚ ਪਾਕਿ ਲਈ ਹੈ ਕੋਈ ਮੌਕਾ, ਪੜ੍ਹੋ ਇਕ ਕਲਿੱਕ ''ਤੇ

Friday, Nov 10, 2023 - 03:35 PM (IST)

ਸਪੋਰਟਸ ਡੈਸਕ : ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਮੈਦਾਨ 'ਤੇ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਖਿਲਾਫ ਵੱਡੀ ਜਿੱਤ ਦਰਜ ਕਰਦੇ ਹੀ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕੱਪ 2023 'ਚੋਂ ਬਾਹਰ ਦਾ ਰਸਤਾ ਲਗਭਗ ਦਿਖਾ ਹੀ ਦਿੱਤਾ ਹੈ। ਜੇਕਰ ਨਿਊਜ਼ੀਲੈਂਡ ਇਹ ਮੈਚ ਹਾਰ ਜਾਂਦਾ ਜਾਂ ਮੁਸ਼ਕਿਲ ਨਾਲ ਜਿੱਤ ਜਾਂਦਾ ਤਾਂ ਪਾਕਿਸਤਾਨ ਕ੍ਰਿਕਟ ਟੀਮ ਨੂੰ ਮੌਕਾ ਮਿਲ ਸਕਦਾ ਸੀ ਪਰ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 171 ਦੌੜਾਂ ਤੱਕ ਸੀਮਤ ਕਰ ਦਿੱਤਾ ਅਤੇ ਫਿਰ 25 ਓਵਰਾਂ ਦੇ ਅੰਦਰ ਹੀ ਟੀਚਾ ਹਾਸਲ ਕਰ ਲਿਆ, ਜਿਸ ਕਾਰਨ ਪਾਕਿਸਤਾਨ ਦਾ ਸੈਮੀਫਾਈਨਲ 'ਚ ਜਗ੍ਹਾ ਬਣਾਉਣਾ ਲਗਭਗ ਅਸੰਭਵ ਹੋ ਗਿਆ। 

ਇਹ ਵੀ ਪੜ੍ਹੋ : ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਸੰਨਿਆਸ ਦਾ ਕੀਤਾ ਐਲਾਨ

ਨਿਊਜ਼ੀਲੈਂਡ ਇਸ ਸਮੇਂ 9 ਮੈਚਾਂ 'ਚ 5 ਜਿੱਤਾਂ ਅਤੇ 4 ਹਾਰਾਂ ਨਾਲ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਹੈ। ਪਾਕਿਸਤਾਨ 8 ਮੈਚਾਂ 'ਚ 4 ਜਿੱਤਾਂ ਅਤੇ 4 ਹਾਰਾਂ ਨਾਲ ਪੰਜਵੇਂ ਸਥਾਨ 'ਤੇ ਬਰਕਰਾਰ ਹੈ। ਜਦੋਂ ਕਿ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ +0.743 ਹੈ, ਪਾਕਿਸਤਾਨ ਦੀ ਇਸ ਸਮੇਂ +0.036 ਹੈ। ਇਸ ਲਈ ਅੰਕੜਿਆਂ ਮੁਤਾਬਕ ਪਾਕਿਸਤਾਨ ਨੂੰ ਹੁਣ ਆਉਣ ਵਾਲਾ ਮੈਚ ਜਾਂ ਤਾਂ 275 ਦੌੜਾਂ ਨਾਲ ਜਿੱਤਣਾ ਹੋਵੇਗਾ ਜਾਂ ਫਿਰ 2.3 ਓਵਰਾਂ 'ਚ ਟੀਚਾ ਹਾਸਲ ਕਰਨਾ ਹੋਵੇਗਾ। ਅੰਕੜਿਆਂ ਮੁਤਾਬਕ ਜੇਕਰ ਪਾਕਿਸਤਾਨ 2.3 ਓਵਰਾਂ 'ਚ 15 ਗੇਂਦਾਂ 'ਤੇ 15 ਛੱਕੇ ਵੀ ਲਗਾ ਲਵੇ ਤਾਂ ਵੀ ਉਹ 275 ਦੌੜਾਂ ਦਾ ਟੀਚਾ ਹਾਸਲ ਨਹੀਂ ਕਰ ਸਕੇਗਾ।

ਇਹ ਵੀ ਪੜ੍ਹੋ : ਮੀਤ ਹੇਅਰ ਨੇ ਦੋ ਸੋਨ ਤਮਗੇ ਜਿੱਤਣ 'ਤੇ ਪ੍ਰਨੀਤ ਕੌਰ ਨੂੰ ਦਿੱਤੀ ਵਧਾਈ

ਟੀਮ ਇੰਡੀਆ ਨੇ ਵਿਗਾੜ ਦਿੱਤੀ ਸੀ ਲੈਅ 
ਕ੍ਰਿਕਟ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਨੇ ਚੰਗੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਨੀਦਰਲੈਂਡ ਨੂੰ 81 ਦੌੜਾਂ ਨਾਲ ਅਤੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਸਿਖਰ 'ਤੇ ਰਿਹਾ। ਪਰ ਅਹਿਮਦਾਬਾਦ ਦੇ ਮੈਦਾਨ 'ਤੇ ਭਾਰਤ ਦੇ ਖਿਲਾਫ ਖੇਡੇ ਗਏ ਮੈਚ ਤੋਂ ਬਾਅਦ ਉਹ ਆਪਣਾ ਆਪਾ ਹਾਰਨ ਲੱਗਾ। ਭਾਰਤ ਤੋਂ 7 ਵਿਕਟਾਂ ਨਾਲ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਆਸਟਰੇਲੀਆ ਤੋਂ 62 ਦੌੜਾਂ, ਅਫਗਾਨਿਸਤਾਨ ਤੋਂ 8 ਵਿਕਟਾਂ ਅਤੇ ਦੱਖਣੀ ਅਫਰੀਕਾ ਤੋਂ 1 ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਆਖਰਕਾਰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨੂੰ ਕ੍ਰਮਵਾਰ 7 ਵਿਕਟਾਂ ਅਤੇ 21 ਦੌੜਾਂ ਨਾਲ ਹਰਾਇਆ ਪਰ ਇਹ ਉਨ੍ਹਾਂ ਲਈ ਕਾਫੀ ਨਹੀਂ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News