LPL ''ਚ ਗਲੇਡੀਏਟਰਸ ਦੇ ਲਈ ਖੇਡਣਗੇ ਅਫਰੀਦੀ ਤੇ ਸਰਫਰਾਜ਼
Friday, Sep 04, 2020 - 08:25 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਤੇ ਟੀਮ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਦੇ ਪਹਿਲੇ ਐਡੀਸ਼ਨ 'ਚ ਗਾਲੇ ਗਲੇਡੀਏਟਰਸ ਦੇ ਲਈ ਖੇਡਣਗੇ। ਆਈ. ਪੀ. ਐੱਲ. ਦੀ ਤਰਜ਼ 'ਤੇ ਸ਼੍ਰੀਲੰਕਾ 'ਚ ਐੱਲ. ਪੀ. ਐੱਲ. ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਪਹਿਲਾ ਸੈਸ਼ਨ 14 ਨਵੰਬਰ ਤੋਂ 6 ਦਸੰਬਰ ਤੱਕ ਖੇਡਿਆ ਜਾਵੇਗਾ। ਅਫਰੀਦੀ ਨੂੰ ਗਲੇਡੀਏਟਰਸ ਦਾ ਆਈਕਾਨ ਪਲੇਅਰ ਚੁਣਿਆ ਗਿਆ ਹੈ। ਪਾਕਿਸਤਾਨ ਸੁਪਰ ਲੀਗ ਦੀ ਟੀਮ ਕਵੇਟਾ ਗਲੇਡੀਏਟਰਸ ਦੇ ਮਾਲਕ ਨਦੀਮ ਉਮਰ ਗਾਲੇ ਗਲੇਡੀਏਟਰਸ ਦੇ ਵੀ ਮਾਲਕ ਹਨ। ਆਈਕਾਨ ਖਿਡਾਰੀ ਚੁਣੇ ਜਾਣ 'ਤੇ ਅਫਰੀਦੀ ਨੇ ਟਵੀਟ ਕਰ ਟੀਮ ਦੇ ਮਾਲਿਕ ਉਮਰ ਦਾ ਧੰਨਵਾਦ ਕੀਤਾ।
ਅਫਰੀਦੀ ਨੇ ਕਿਹਾ ਹੈ ਕਿ ਗਾਲੇ ਗਲੇਡੀਏਟਰਸ ਦਾ ਆਈਕਾਨ ਖਿਡਾਰੀ ਬਣਨਾ ਮਾਣ ਦੀ ਗੱਲ ਹੈ। ਮੈਂ ਇਸ ਦੇ ਲਈ ਉਮਰ ਭਰਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਐੱਲ. ਪੀ. ਐੱਲ. 'ਚ ਪਹਿਲੀ ਪਾਕਿਸਤਾਨੀ ਫ੍ਰੈਂਚਾਇਜ਼ੀ ਬਣਨ ਦੇ ਲਈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਇਸ ਲੀਗ ਨੂੰ ਪਹਿਲਾਂ 28 ਅਗਸਤ ਤੋਂ 20 ਸਤੰਬਰ ਤੱਕ ਖੇਡਿਆ ਜਾਣਾ ਸੀ ਪਰ ਕੋਰੋਨਾ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਸ਼੍ਰੀਲੰਕਾ ਲੀਗ ਤਿੰਨ ਅੰਤਰਰਾਸ਼ਟਰੀ ਸਥਾਨਾਂ 'ਤੇ ਮੈਚ ਖੇਡੇਗੀ। ਪੰਜ ਟੀਮਾਂ ਨੂੰ ਪੰਜ ਸ਼ਹਿਰਾਂ ਕੋਲੰਬੋ, ਕੈਂਡੀ ਗਾਲੇ, ਦਾਮਬੁਲਾ ਤੇ ਜਾਫਨਾ ਦੇ ਨਾਂ 'ਤੇ ਰੱਖਿਆ ਗਿਆ ਹੈ ਜੋ ਟੂਰਨਾਮੈਂਟ 'ਚ ਹਿੱਸਾ ਹੋਣਗੀਆਂ।