ਅਫਗਾਨਿਸਤਾਨ ਟੀਮ ਦੇ ਮੈਂਬਰਾਂ ਦੇ ਨਾਲ ਰੇਸਤਰਾਂ ''ਚ ਹੋਈ ਝੜਪ
Wednesday, Jun 19, 2019 - 01:24 AM (IST)

ਮੈਨਚੇਸਟਰ— ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੈਂਬਰ ਦੇ ਨਾਲ ਸੋਮਵਾਰ ਨੂੰ ਮੈਨਚੇਸਟਰ ਦੇ ਇਕ ਰੇਸਤਰਾਂ 'ਚ ਹੋਏ ਵਿਵਾਦ ਤੋਂ ਬਾਅਦ ਪੁਲਸ ਨੂੰ ਬੁਲਾਉਣਾ ਪਿਆ। ਇਹ ਘਟਨਾ ਮੈਨਚੇਸਟਰ 'ਚ ਮੇਜਬਾਨ ਇੰਗਲੈਂਡ ਖਿਲਾਫ ਅਫਗਾਨਿਸਤਾਨ ਦੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਰਾਤ ਨੂੰ ਘਟੀ।
ਰਿਪੋਰਟ ਦੇ ਮੁਤਾਬਕ, ਰੇਸਤਰਾਂ 'ਚ ਇਕ ਵਿਅਕਤੀ ਟੀਮ ਦਾ ਵੀਡੀਓ ਬਣਾ ਰਿਹਾ ਸੀ ਜਿਸ ਦਾ ਕਿ ਇਕ ਖਿਡਾਰੀ ਨੇ ਵਿਰੋਧ ਕੀਤਾ। ਸਥਾਨਕ ਪੁਲਸ ਨੇ ਦੱਸਿਆ ਕਿ ਰਾਤ ਨੂੰ 11.15 ਵਜੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲੀ ਜਿਸ ਦੇ ਬਾਅਦ ਅਧਿਕਾਰੀ ਮੌਕੇ 'ਤੇ ਪਹੁੰਚੇ। ਮਾਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਕੋਈ ਗ੍ਰਿਫਤਾਰੀ ਨਹੀਂ ਹੋਈ।