ਅਫਗਾਨਿਸਤਾਨ ਦਾ ਝੰਡਾ ਟੋਕੀਓ ਪੈਰਾਲੰਪਿਕ ਉਦਘਾਟਨ ਸਮਾਰੋਹ ਦਾ ਹਿੱਸਾ ਹੋਵੇਗਾ : IPC
Monday, Aug 23, 2021 - 08:59 PM (IST)

ਟੋਕੀਓ- ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਖਿਡਾਰੀਆਂ ਨੂੰ ਪੈਰਾਲੰਪਿਕ ਖੇਡਾਂ ਤੋਂ ਬਾਹਰ ਹੋਣਾ ਪਿਆ ਪਰ ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਦੇ ਪ੍ਰਮੁੱਖ ਐਂਡ੍ਰਿਊ ਪਾਰਸਨਜ਼ ਨੇ ਸੋਮਵਾਰ ਨੂੰ ਕਿਹਾ ਕਿ ਟੋਕੀਓ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਇਸ ਦੇਸ਼ ਦੇ ਝੰਡੇ ਨੂੰ 'ਏਕਤਾ ਦਾ ਸੰਕੇਤ' ਦੇ ਰੂਪ 'ਚ ਦਿਖਾਇਆ ਜਾਵੇਗਾ। ਅਫਗਾਨਿਸਤਾਨ 'ਤੇ ਤਾਲਿਬਾਨ ਨੇ ਕਬਜ਼ਾ ਕਰਨ ਤੋਂ ਬਾਅਦ ਰਾਜਧਾਨੀ ਕਾਬੁਲ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਦੌਰਾਨ ਖਿਡਾਰੀਆਂ ਨੂੰ ਖੇਡਾਂ ਤੋਂ ਹਟਣ ਦੇ ਲਈ ਮਜ਼ਬੂਰ ਹੋਣਾ ਪਿਆ।
ਇਹ ਖ਼ਬਰ ਪੜ੍ਹੋ- ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ
ਪਾਰਸਨਜ਼ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸ਼ਰਨਾਰਥੀਆਂ ਦੇ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦਰਫਤਰ ਦੇ ਪ੍ਰਤੀਨਿਧੀ ਮੰਗਲਵਾਰ ਨੂੰ ਉਦਘਾਟਨ ਸਮਾਰੋਹ ਦੇ ਦੌਰਾਨ ਰਾਸ਼ਟਰੀ ਸਟੇਡੀਅਮ ਵਿਚ ਝੰਡਾ (ਅਫਗਾਨਿਸਤਾਨ) ਲੈ ਕੇ ਜਾਣਗੇ। ਪਰਸਨਜ਼ ਨੇ ਕਿਹਾ ਕਿ ਅਸੀਂ ਏਕਤਾ ਦੇ ਸੰਦੇਸ਼ ਨਾਲ ਸਮਾਰੋਹ ਵਿਚ ਅਫਗਾਨਿਸਤਾਨ ਦੇ ਝੰਡੇ ਨੂੰ ਸ਼ਾਮਲ ਕਰਾਂਗੇ। ਅਸੀਂ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਦੇ ਹਾਈ ਕਮਿਸ਼ਨਰ ਨੂੰ ਝੰਡਾ ਚੁੱਕਣ ਦੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਪੈਰਾ- ਤਾਇਕਵਾਂਡੋ ਖਿਡਾਰੀ ਜ਼ਕੀਆ ਖੁਦਾਦਾਦੀ ਇਨ੍ਹਾਂ ਖੇਡਾਂ ਦੇ ਲਈ ਕੁਆਲੀਫਾਈ ਕਰਨ ਵਾਲੀ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਪੈਰਾ-ਐਥਲੀਟ ਬਣੀ ਸੀ।
ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।