ਅਫਗਾਨਿਸਤਾਨ ਦੀਆਂ ਨਜ਼ਰਾਂ ਵਿਸ਼ਵ ਕੱਪ ਦੇ ਸੈਮੀਫਾਈਨਲ ''ਤੇ
Wednesday, May 08, 2019 - 03:50 AM (IST)

ਨਵੀਂ ਦਿੱਲੀ— ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸੀ. ਈ. ਓ. ਅਸਦੁਲੱਹਾ ਖਾਨ ਤੇ ਮੁੱਖ ਚੋਣਕਾਰ ਦੌਲਤ ਖਾਨ ਅਹਿਮਦਜੇਈ ਨੇ ਕਿਹਾ ਕਿ 2015 ਦੇ ਵਿਸ਼ਵ ਕੱਪ ਵਿਚ ਅਫਗਾਨਿਸਤਾਨ ਦੀ ਟੀਮ ਓਨੀ ਮਜ਼ਬੂਤ ਨਹੀਂ ਸੀ। ਟੀਮ ਵਿਚ ਰਾਸ਼ਿਦ ਖਾਨ ਵਰਗੇ ਵੱਡੇ ਸਟਾਰ ਨਹੀਂ ਸਨ ਪਰ ਇਸ ਵਾਰ ਸਾਡੀ ਟੀਮ ਬਹੁਤ ਸੰਤੁਲਿਤ ਹੈ ਤੇ ਸਾਨੂੰ ਉਸ ਕੋਲੋਂ ਕਾਫੀ ਉਮੀਦਾਂ ਹਨ। ਅਸੀਂ ਵਿਸ਼ਵ ਕੱਪ ਵਿਚ ਸੈਮੀਫਾਈਨਲ ਨੂੰ ਆਪਣਾ ਟੀਚਾ ਮੰਨ ਕੇ ਚੱਲ ਰਹੇ ਹਾਂ। ਵਿਸ਼ਵ ਕੱਪ 'ਚ ਤੁਹਾਨੂੰ ਅਫਗਾਨਿਸਤਾਨ ਦੀ ਇਕ ਬਿਲਕੁੱਲ ਅਲੱਗ ਟੀਮ ਦਿਖਾਈ ਦੇਵੇਗੀ। ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ 'ਚ ਰੈਂਕਿੰਗ ਦੀ ਚੋਟੀ ਦੀਆਂ 8 ਟੀਮਾਂ ਨਾਲ ਸਿੱਧੇ ਟੂਰਨਾਮੈਂਟ 'ਚ ਜਗ੍ਹਾਂ ਬਣਾਈ ਸੀ ਜਦਕਿ ਅਫਗਾਨਿਸਤਾਨ ਤੇ ਵੈਸਟਇੰਡੀਜ਼ ਕੁਆਲੀਫਾਇੰਗ ਟੂਰਨਾਮੈਂਟ ਤੋਂ ਵਿਸ਼ਵ ਕੱਪ 'ਚ ਪਹੁੰਚੀ ਸੀ। ਅਫਗਾਨਿਸਤਾਨ ਉਹੀ ਕਾਰਨਾਮਾ ਕਰਨਾ ਚਾਹੁੰਦੀ ਹੈ ਜੋ ਕੀਨੀਆ ਨੇ 2003 ਦੇ ਵਿਸ਼ਵ ਕੱਪ 'ਚ ਸੈਮੀਫਾਈਨਲ 'ਚ ਪਹੁੰਚ ਕੇ ਕੀਤਾ ਸੀ।