ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ, ਭਾਰਤ ''ਚ ਪਹਿਲੀ ਵਾਰ ਹੋਇਆ ਅਜਿਹਾ

Friday, Sep 13, 2024 - 01:44 PM (IST)

ਗ੍ਰੇਟਰ ਨੋਇਡਾ- ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਇਕਮਾਤਰ ਟੈਸਟ ਸ਼ੁੱਕਰਵਾਰ ਨੂੰ ਇਕ ਵੀ ਗੇਂਦ ਸੁੱਟੇ ਬਿਨਾਂ ਲਗਾਤਾਰ ਬਾਰਿਸ਼ ਦੇ ਕਾਰਨ ਰੱਦ ਹੋ ਗਿਆ ਅਤੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਅਜਿਹੀ ਸਥਿਤੀ ਅੱਠਵੀਂ ਵਾਰ ਆਈ ਹੈ। ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸੱਤ ਵਾਰ ਹੀ ਅਜਿਹਾ ਹੋਇਆ ਹੈ ਜਦੋਂ ਇਕ ਵੀ ਗੇਂਦ ਸੁੱਟੇ ਬਿਨਾਂ ਮੈਚ ਰੱਦ ਹੋਇਆ ਹੋਵੇ। ਪਿਛਲੀ ਵਾਰ ਅਜਿਹਾ 26 ਸਾਲ ਪਹਿਲੇ 1998 'ਚ ਹੋਇਆ ਸੀ। ਉਸ ਸਮੇਂ ਵੀ ਨਿਊਜ਼ੀਲੈਂਡ ਟੀਮ ਹੀ ਸੀ ਜਿਸ ਨੂੰ ਡੁਨੇਡਿਨ 'ਚ ਭਾਰਤ ਤੋਂ ਖੇਡਣਾ ਸੀ। ਉਸ ਸਮੇਂ ਅਤੇ ਉਸ ਦਿਨ ਫੈਸਲਾਬਾਦ 'ਚ ਪਾਕਿਸਤਾਨ ਅਤੇ ਜ਼ਿੰਬਾਬਵੇ ਦਾ ਟੈਸਟ ਵੀ ਸੰਘਣੇ ਕੋਰੇ ਦੇ ਕਾਰਨ ਬਿਨਾਂ ਕਿਸੇ ਖੇਡ ਦੇ ਰੱਦ ਕੀਤਾ ਗਿਆ ਸੀ। 
ਭਾਰਤ 'ਚ ਪਹਿਲੀ ਵਾਰ ਕੋਈ ਟੈਸਟ ਇਕ ਵੀ ਗੇਂਦ ਸੁੱਟੇ ਬਗੈਰ ਰੱਦ ਹੋਇਆ ਹੈ। ਪਹਿਲੇ ਦੋ ਦਿਨ ਗਿੱਲੀ ਆਊਟਫਿੱਟ ਦੇ ਕਾਰਨ ਖੇਡ ਨਹੀਂ ਹੋ ਸਕਿਆ ਜਿਸ ਨਾਲ ਸ਼ਹੀਦ ਵਿਜੇ ਸਿੰਘ ਪਥਿਕ ਖੇਡ ਕੰਪਲੈਕਸ ਦੀ ਮੈਚ ਦੀ ਮੇਜ਼ਬਾਨੀ ਦੀ ਸਮੱਰਥਾ 'ਤੇ ਸਵਾਲ ਉੱਠੇ ਹਨ। ਬਾਕੀ ਤਿੰਨ ਦਿਨ ਬਾਰਿਸ਼ ਦੇ ਕਾਰਨ ਖੇਡ ਰੱਦ ਹੋ ਗਿਆ। ਸ਼ੁੱਕਰਵਾਰ ਦੀ ਸਵੇਰ ਪਿੱਚ ਦਾ ਮੁਆਇਨਾ ਕੀਤਾ ਗਿਆ ਪਰ ਅਜੇ ਵੀ ਆਊਟਫਿਲਟ 'ਚ ਉਨ੍ਹਾਂ ਥਾਵਾਂ 'ਤੇ ਪਾਣੀ ਜਮ੍ਹਾ ਹੈ ਜੋ ਢਕੀ ਨਹੀਂ ਹੈ। ਇਸ ਨਾਲ ਮੈਚ ਦਾ ਰੱਦ ਹੋਣਾ ਤੈਅ ਹੋ ਗਿਆ ਜਿਸ 'ਚ ਟਾਸ ਤੱਕ ਨਹੀਂ ਕਰਵਾਇਆ ਜਾ ਸਕਿਆ। 
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਕਿਹਾ ਕਿ ਗ੍ਰੇਟਰ ਨੋਇਡਾ 'ਚ ਅਜੇ ਵੀ ਬਾਰਿਸ਼ ਹੋ ਰਹੀ ਹੈ। ਲਗਾਤਾਰ ਬਾਰਿਸ਼ ਦੇ ਕਾਰਨ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਟੈਸਟ ਦੇ ਪੰਜਵੇਂ ਦਿਨ ਦਾ ਖੇਡ ਰੱਦ ਕਰ ਦਿੱਤਾ ਗਿਆ। ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਸੁਵਿਧਾਵਾਂ ਦੀ ਘਾਟ, ਗਰਾਊਂਡ ਕਵਰ ਦੀ ਕਮੀ, ਖਰਾਬ ਡ੍ਰੇਨੇਜ, ਕੁਸ਼ਲ ਮੈਦਾਨ ਕਰਮੀਆਂ ਦੇ ਕਮੀ ਅਤੇ ਸੁਪਰ ਸੋਪਰ ਕਾਫੀ ਗਿਣਤੀ 'ਚ ਨਹੀਂ ਹੋਣ ਨਾਲ ਸਮੱਸਿਆ ਵਧੀ ਹੈ। ਪਹਿਲੇ ਦੋ ਦਿਨ ਸੂਰਜ ਨਿਕਲਣ ਦੇ ਬਾਵਜੂਦ ਖਿਡਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅੰਪਾਇਰਾਂ ਨੇ ਖੇਡ ਨਹੀਂ ਕਰਵਾਉਣ ਦਾ ਫੈਸਲਾ ਲਿਆ। 
ਸੂਤਰਾਂ ਦਾ ਮੰਨੀਏ ਤਾਂ ਗ੍ਰੇਟਰ ਨੋਇਡਾ ਅਥਾਰਟੀ ਨੇ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂਪੀਸੀਏ) ਤੋਂ ਦੋ ਸੁਪਰ ਸੋਪਰ ਮੰਗੇ ਸਨ ਜੋ ਮੇਰਠ ਸਟੇਡੀਅਮ ਤੋਂ ਭੇਜੇ ਗਏ। ਦਿਨ 'ਚ ਵਿਆਹ 'ਚ ਇਸਤੇਮਾਲ ਹੋਣ ਵਾਲੇ ਰਿਵਾਇਤੀ ਸ਼ਾਮੀਆਨੇ ਦੀ ਵਰਤੋਂ ਆਊਟਫੀਲਡ ਢੱਕਣ ਲਈ ਕੀਤੀ ਗਈ ਅਤੇ ਸ਼ਾਮ ਨੂੰ ਬਰਸਾਤੀ ਲਗਾਈ ਗਈ। ਕੋਟਲਾ ਤੋਂ ਡੀਡੀਸੀਏ ਅਧਿਕਾਰੀਆਂ ਨੇ ਆਊਟਫੀਲਡ ਕਵਰ ਭੇਜੇ ਪਰ ਕਾਫੀ ਨਹੀਂ ਸਨ। ਗ੍ਰੇਟਰ ਨੋਇਡਾ ਅਥਾਰਿਟੀ ਦੇ ਕੋਲ ਕੁਸ਼ਲ ਮੈਦਾਨਕਰਮੀ ਵੀ ਨਹੀਂ ਸਨ ਜਿਸ ਦੀ ਵਜ੍ਹਾ ਨਾਲ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਗਿਆ। ਬੀਸੀਸੀਆਈ ਨੇ ਅਫਗਾਨਿਸਤਾਨ ਕ੍ਰਿਕਟ ਬੋਰਡ ਨੂੰ ਕਾਨਪੁਰ, ਬੈਂਗਲੁਰੂ ਅਤੇ ਗ੍ਰੇਟਰ ਨੋਇਡਾ ਦੇ ਵਿਕਲਪ ਦਿੱਤੇ ਸਨ। 
ਏਸੀਬੀ ਨੇ ਲਾਜ਼ੀਸਟਿਕ ਕਾਰਨਾਂ ਨਾਲ ਗ੍ਰੇਟਰ ਨੋਇਡਾ ਨੂੰ ਚੁਣਿਆ। ਅਫਗਾਨਿਸਤਾਨ ਇਸ ਮੈਚ ਦਾ ਮੇਜ਼ਬਾਨ ਸੀ ਜਿਸ ਨੂੰ ਚੋਟੀ ਦੀਆਂ ਟੀਮਾਂ ਦੇ ਖਿਲਾਫ ਖੇਡਣ ਦਾ ਮੌਕਾ ਨਹੀਂ ਮਿਲਿਆ। ਆਈਸੀਸੀ ਤੋਂ 2017 'ਚ ਟੈਸਟ ਟੀਮ ਦਾ ਦਰਜਾ ਮਿਲਣ ਤੋਂ ਬਾਅਦ ਇਹ ਉਸ ਦਾ ਦੱਸਵਾਂ ਟੈਸਟ ਸੀ। ਇਹ ਟੈਸਟ ਆਈਸੀਸੀ ਵਿਸ਼ਵ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਨਹੀਂ ਹੈ। ਸਟੇਡੀਅਮ ਦੇ ਭਵਿੱਖ 'ਤੇ ਫੈਸਲਾ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ।


Aarti dhillon

Content Editor

Related News