ਅਦਿਤੀ ਤੀਜੇ ਦੌਰ ''ਚ ਸਾਂਝੇ ਤੌਰ ''ਤੇ 38ਵੇਂ ਸਥਾਨ ''ਤੇ ਖਿਸਕੀ
Monday, Jun 17, 2019 - 03:52 AM (IST)

ਗ੍ਰੈਂਡ ਰੈਪਿਡਸ (ਅਮਰੀਕਾ)- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇਥੇ ਮੇਜਰ ਐੱਲ. ਪੀ. ਜੀ. ਏ. ਕਲਾਸਿਕ ਟੂਰਨਾਮੈਂਟ ਦੇ ਤੀਜੇ ਦੌਰ 'ਚ ਤੀਜੇ ਦਿਨ 2 ਓਵਰ 74 ਦਾ ਸਕੋਰ ਬਣਾਇਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ ਖਿਸਕ ਗਈ। ਅਦਿਤੀ ਨੇ ਦੂਜੇ ਦੌਰ 'ਚ 7 ਅੰਡਰ 65 ਦਾ ਕਾਰਡ ਖੇਡਿਆ। ਉਹ 36 ਹੋਲ ਤੋਂ ਬਾਅਦ 8 ਅੰਡਰ ਦੇ ਕੁਲ ਸਕੋਰ ਨਾਲ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਚੱਲ ਰਹੀ ਹੈ ਪਰ ਹੁਣ ਉਹ 74 ਦੇ ਕਾਰਡ ਨਾਲ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ ਖਿਸਕ ਗਈ ਹੈ।