ਅੰਦਾਲੂਸੀਆ ਓਪਨ ''ਚ ਅਦਿਤੀ ਸਾਂਝੇ ਤੌਰ ''ਤੇ 30ਵੇਂ ਸਥਾਨ ''ਤੇ

11/30/2020 1:24:13 AM

ਅੰਦਾਲੂਸੀਆ (ਸਪੇਨ)- ਭਾਰਤੀ ਗੋਲਫਰ ਅਦਿਤੀ ਅਸ਼ੋਕ ਟਰਮੀਨਲ ਅੰਦਾਲੂਸੀਆ ਕੋਸਟਾ ਡੇਲ ਸੋਲ ਓਪਨ ਗੋਲਫ ਟੂਰਨਾਮੈਂਟ ਦੇ ਆਖਰੀ ਦੌਰ 'ਚ 71 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 30ਵੇਂ ਸਥਾਨ 'ਤੇ ਰਹੀ। ਅਦਿਤੀ ਨੇ 77 ਤੇ 75 ਦੇ ਸਕੋਰ ਦੇ ਨਾਲ ਕੱਟ ਹਾਸਲ ਕੀਤਾ ਸੀ ਜਦਕਿ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਇਕ ਹੋਰ ਭਾਰਤੀ ਦੀਕਸ਼ਾ ਡਾਗਰ ਕੱਟ ਹਾਸਲ ਕਰਨ 'ਚ ਅਸਫਲ ਰਹੀ ਸੀ। ਅਦਿਤੀ ਦਾ ਕੁੱਲ ਸਕੋਰ ਚਾਰ ਓਵਰ 292 ਰਿਹਾ। ਡੈਨਮਾਰਕ ਦੀ ਐਮਿਲੀ ਪੇਡਰਸਨ ਨੇ ਸੈਸ਼ਨ ਦਾ ਸ਼ਾਨਦਾਰ ਅੰਤ ਆਪਣੀ ਚੌਥੀ ਜਿੱਤ ਦੇ ਨਾਲ ਕੀਤਾ। ਸਾਊਦੀ ਅਰਬ 'ਚ 2 ਖਿਤਾਬ ਜਿੱਤਣ ਵਾਲੀ ਪੇਡਰਸਨ ਦੀ ਇਹ ਲਗਾਤਾਰ ਤੀਜੀ ਜਿੱਤ ਹੈ।


Gurdeep Singh

Content Editor

Related News