ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ ''ਚ ਸਾਂਝੇਤੌਰ ''ਤੇ 22ਵੇਂ ਸਥਾਨ ''ਤੇ

08/20/2021 8:48:23 PM

ਕਾਰਨੋਸਟੀ- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਮਹਿਲਾ ਬ੍ਰਿਟਿਸ਼ ਓਪਨ 'ਚ ਇਕ ਅੰਡਰ 71 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 22ਵਾਂ ਸਥਾਨ ਹਾਸਲ ਕਰ ਲਿਆ। ਟੋਕੀਓ ਓਲੰਪਿਕਸ ਵਿਚ ਚੌਥੇ ਸਥਾਨ 'ਤੇ ਰਹੀ ਅਦਿਤੀ ਨੇ ਚਾਰ ਬਰਡੀ ਲਗਾਈ ਅਤੇ ਤਿੰਨ ਬੋਗੀ ਬਣਾਈ। ਉਨ੍ਹਾਂ ਨੇ 10ਵੇਂ ਤੋਂ 14ਵੇਂ ਹੋਲ ਦੇ ਵਿਚ ਬਰਡੀ ਲਗਾਈ। ਅਦਿਤੀ ਅਸ਼ੋਕ ਦੁਨੀਆ ਦੀ ਨੰਬਰ ਇਕ ਤੇ ਓਲੰਪਿਕ ਸੋਨ ਤਮਗਾ ਜੇਤੂ ਨੈਲੀ ਕੋਰਡਾ, ਕੋਰੀਆ ਦੀ ਸੇਈ ਯੰਗ ਕਿਮ ਤੇ ਸਵੀਡਨ ਦੀ ਮੈਡੇਲੀਨ ਸੈਗਸਟ੍ਰੋਮ ਤੋਂ ਚਾਰ ਸ਼ਾਟ ਪਿੱਛੇ ਹੈ।

ਇਹ ਖ਼ਬਰ ਪੜ੍ਹੋ-  ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼


ਤਿੰਨਾਂ ਨੇ ਪਹਿਲੇ ਦੌਰ ਵਿਚ ਪੰਜ ਅੰਡਰ 67 ਦਾ ਸਕੋਰ ਕੀਤਾ। ਯੂਰਪੀਅਨ ਲੇਡੀਜ਼ ਟੂਰ 'ਤੇ ਤਿੰਨ ਵਾਰ ਦੀ ਜੇਤੂ ਅਦਿਤੀ ਨੇ ਪੈਨਮਯੂਰ ਗੋਲਫ ਕਲੱਬ 'ਤੇ ਆਖਰੀ ਕੁਆਲੀਫਾਇੰਗ ਦੇ ਜਰੀਏ 19ਵੇਂ ਮੇਜਰ ਟੂਰਨਾਮੈਂਟ ਵਿਚ ਜਗ੍ਹਾ ਬਣਾਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News