ਅਦਿਤੀ ਅਸ਼ੋਕ ਸਾਊਦੀ ਅਰਬ ''ਚ 11ਵੇਂ ਸਥਾਨ ''ਤੇ ਰਹੀ

Monday, Nov 16, 2020 - 08:29 PM (IST)

ਅਦਿਤੀ ਅਸ਼ੋਕ ਸਾਊਦੀ ਅਰਬ ''ਚ 11ਵੇਂ ਸਥਾਨ ''ਤੇ ਰਹੀ

ਕੇਈਕ (ਸਾਊਦੀ ਅਰਬ) - ਭਾਰਤੀ ਗੋਲਫਰ ਅਦਿਤੀ ਅਸ਼ੋਕ ਆਖਰੀ ਦੌਰ 'ਚ ਇਕ ਓਵਰ 73 ਦੇ ਸਕੋਰ ਨਾਲ ਇੱਥੇ ਪਹਿਲੇ ਅਰਾਮਕੋ ਸਾਊਦੀ ਲੇਡੀਜ਼ ਇੰਟਰਨੈਸ਼ਨਲ ਗੋਲਫ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਰਹੀ। ਅਦਿਤੀ ਦਾ ਕੁੱਲ ਸਕੋਰ ਤਿੰਨ ਅੰਡਰ 285 ਰਿਹਾ।
ਤਵੇਸਾ ਮਲਿਕ (75) ਤੇ ਦੀਕਸ਼ਾ ਡਾਗਰ (76) ਹਾਲਾਂਕਿ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ- ਸਾਂਝੇ ਤੌਰ 'ਤੇ 64ਵੇਂ ਤੇ ਸਾਂਝੇ ਤੌਰ 'ਤੇ 65ਵੇਂ ਸਥਾਨ 'ਤੇ ਰਹੀ। ਅਦਿਤੀ ਨੇ ਆਖਰੀ ਦੌਰ 'ਚ ਤਿੰਨ ਬਰਡੀ ਕੀਤੀ ਪਰ ਉਹ ਚਾਰ ਬੋਗੀ ਵੀ ਕਰ ਗਈ, ਜਿਸ ਨਾਲ ਉਸਦਾ ਸਕੋਰ ਇਕ ਓਵਰ ਰਿਹਾ। ਡੈਨਮਾਰਕ ਦੀ ਐਮਿਲੀ ਕ੍ਰਿਸਟੀਨ ਪੇਡਰਸਨ ਨੇ ਪਹਿਲੇ ਪਲੇਅ ਆਫ ਹੋਲ 'ਚ ਬਰਡੀ ਦੇ ਨਾਲ ਸੈਸ਼ਨ ਦਾ ਆਪਣਾ ਦੂਜਾ ਲੇਡੀਜ਼ ਯੂਰਪੀਅਨ ਟੂਰ ਖਿਤਾਬ ਜਿੱਤਿਆ। 


author

Gurdeep Singh

Content Editor

Related News