ਅਦਿਤੀ ਨੇ ਮਹਿਲਾ ਪੀ.ਜੀ.ਏ. ਚੈਂਪੀਅਨਸ਼ਿਪ ''ਚ ਮਜ਼ਬੂਤ ਸ਼ੁਰੂਆਤ ਕੀਤੀ

Saturday, Jun 30, 2018 - 10:32 AM (IST)

ਅਦਿਤੀ ਨੇ ਮਹਿਲਾ ਪੀ.ਜੀ.ਏ. ਚੈਂਪੀਅਨਸ਼ਿਪ ''ਚ ਮਜ਼ਬੂਤ ਸ਼ੁਰੂਆਤ ਕੀਤੀ

ਕਿਲਡੀਰ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਕੇ.ਪੀ.ਐੱਮ.ਜੀ. ਮਹਿਲਾ ਪੀ.ਜੀ.ਏ. ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ 2 ਅੰਡਰ 70 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 15ਵੇਂ ਸਥਾਨ 'ਤੇ ਬਣੀ ਹੋਈ ਹੈ। ਅਦਿਤੀ ਨੇ 11ਵੇਂ, 14ਵੇਂ ਅਤੇ 17ਵੇਂ ਹੋਲ 'ਚ ਬਰਡੀ ਕੀਤੀ ਜਦਕਿ 12ਵੇਂ ਸ਼ਾਟ ਨੂੰ ਡਰਾਪ ਕਰ ਬੈਠੀ।

ਬੈਕ ਨਾਈਨ 'ਚ ਉਨ੍ਹਾਂ ਨੇ ਪੰਜਵੇਂ ਹੋਲ 'ਚ ਬੋਗੀ ਅਤੇ ਸਤਵੇਂ 'ਚ ਬਰਡੀ ਲਗਾਈ ਜਿਸ ਨਾਲ ਉਸ ਦਾ ਕਾਰਡ ਦੋ ਅੰਡਰ 70 ਦਾ ਰਿਹਾ। ਉਹ ਏ.ਐੱਨ.ਏ. ਇੰਸਪੀਰੇਸ਼ਨ ਅਤੇ ਫਿਰ ਅਮਰੀਕੀ ਮਹਿਲਾ ਓਪਨ 'ਚ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝੀ ਗਈ।


Related News