ਲੇਡੀਜ਼ ਫ੍ਰੈਂਚ ਓਪਨ ਗੋਲਫ ''ਚ ਅਦਿਤੀ ਚੋਟੀ ਦੀ ਭਾਰਤੀ

Monday, Sep 23, 2019 - 12:09 PM (IST)

ਲੇਡੀਜ਼ ਫ੍ਰੈਂਚ ਓਪਨ ਗੋਲਫ ''ਚ ਅਦਿਤੀ ਚੋਟੀ ਦੀ ਭਾਰਤੀ

ਪੈਰਿਸ— ਅਦਿਤੀ ਅਸ਼ੋਕ ਨੇ ਅੰਤਿਮ ਦੌਰ 'ਚ ਪਾਰ 71 ਦੇ ਸਕੋਰ ਦੇ ਨਾਲ ਸਾਂਝੇ 26ਵੇਂ ਸਥਾਨ ਦੇ ਨਾਲ ਇੱਥੇ ਲਾਕੋਸਟੇ ਲੇਡੀਜ਼ ਡਿ ਫਰਾਂਸ 'ਚ ਭਾਰਤੀ ਗੋਲਫਰਾਂ ਵਿਚਾਲੇ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਅਦਿਤੀ ਨੇ ਕੁਲ 289 ਦਾ ਸਕੋਰ ਬਣਾਇਆ। ਦੀਕਸ਼ਾ ਡਾਗਰ (72) ਸਾਂਝੇ 43ਵੇਂ ਜਦਕਿ ਤਵੇਸਾ ਮਲਿਕ (74) ਸਾਂਝੇ 63ਵੇਂ ਸਥਾਨ 'ਤੇ ਰਹੀ। ਅਮਰੀਕਾ ਦੀ ਨੈਲੀ ਕੋਰਦਾ ਨੇ ਅੰਤਿਮ ਦੌਰ 'ਚ ਚਾਰ ਅੰਡਰ 67 ਦੇ ਸਕੋਰ ਨਾਲ ਆਪਣਾ ਲੇਡੀਜ਼ ਯੂਰਪੀ ਟੂਰ ਖਿਤਾਬ ਜਿੱਤਿਆ।


author

Tarsem Singh

Content Editor

Related News