IPL 2021 : ਵਿਆਹ ਕਰ ਰਿਹੈ ਇਹ ਆਸਟਰੇਲੀਆਈ ਗੇਂਦਬਾਜ਼, ਪਹਿਲੇ ਮੈਚ ’ਚ ਨਹੀਂ ਹੋਵੇਗਾ RCB ਦਾ ਹਿੱਸਾ

Wednesday, Mar 24, 2021 - 03:15 PM (IST)

IPL 2021 : ਵਿਆਹ ਕਰ ਰਿਹੈ ਇਹ ਆਸਟਰੇਲੀਆਈ ਗੇਂਦਬਾਜ਼, ਪਹਿਲੇ ਮੈਚ ’ਚ ਨਹੀਂ ਹੋਵੇਗਾ RCB ਦਾ ਹਿੱਸਾ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 14ਵਾਂ ਸੈਸ਼ਨ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੋਰ ਦਰਮਿਆਨ ਖੇਡਿਆ ਜਾਵੇਗਾ। ਆਸਟਰੇਲੀਆਈ ਲੈੱਗ ਸਪਿਨਰ ਐਡਮ ਜ਼ਾਂਪਾ, ਜੋ ਆਰ. ਸੀ. ਬੀ. ਦਾ ਹਿੱਸਾ ਹੈ, ਪਹਿਲਾ ਮੈਚ ਨਹੀਂ ਖੇਡ ਸਕੇਗਾ। ਇਸ ਦਾ ਕਾਰਨ ਹੈ ਕਿ ਉਹ ਵਿਆਹ ਕਰਨ ਵਾਲਾ ਹੈ। ਆਰ. ਸੀ. ਬੀ. ਦੇ ਡਾਇਰੈਕਟਰ ਆਫ ਕ੍ਰਿਕਟ ਮਾਇਕ ਹੇਸਨ ਨੇ ਇਹ ਜਾਣਕਾਰੀ ਦਿੱਤੀ ।
ਇਹ ਵੀ ਪੜ੍ਹੋ : Birthday special: 10ਵੀਂ ’ਚ 3 ਵਾਰ ਹੋਏ ਫ਼ੇਲ ਕਰੁਣਾਲ, ਸਰਕਾਰੀ ਨੌਕਰੀ ਦਾ ਆਫ਼ਰ ਛੱਡ ਬਣੇ ਕ੍ਰਿਕਟਰ

ਹੇਸਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਕੋਲ ਪਹਿਲੇ ਮੈਚ ਲਈ ਮੌਜੂਦ ਵਿਦੇਸ਼ੀ ਖਿਡਾਰੀ ਪੂਰੇ ਨਹੀਂ ਹੋਣਗੇ। ਐਡਮ ਜ਼ਾਂਪਾ ਵਿਆਹ ਕਰਾ ਰਿਹਾ ਹੈ। ਇਹ ਉਸ ਦੇ ਲਈ ਇਕ ਮਹੱਤਵਪੂਰਨ ਸਮਾਂ ਹੈ ਅਤੇ ਇਹ ਕੁਝ ਅਜਿਹਾ ਹੈ, ਜਿਸ ਨੂੰ ਇਕ ਵੋਟ ਪਾਉਣ ਦੇ ਅਧਿਕਾਰ ਦੇ ਤੌਰ ’ਤੇ ਅਸੀਂ ਜਾਣਦੇ ਹਾਂ ਅਤੇ ਅਸੀਂ ਸਨਮਾਨ ਕਰਦੇ ਹਾਂ। ਇਸ ਲਈ ਜਦੋਂ ਉਹ ਸਾਡੇ ਨਾਲ ਜੁੜਦਾ ਹੈ ਤਾਂ ਇਕ ਵਾਰ ਫਿਰ ਉਹ ਤਰੋਤਾਜ਼ਾ ਹੋਣ ਵਾਲਾ ਹੁੰਦਾ ਹੈ ਅਤੇ ਬਾਕੀ ਟੂਰਨਾਮੈਂਟ ਵਿਚ ਵਧੀਆ ਯੋਗਦਾਨ ਦੇਵੇਗਾ।
ਇਹ ਵੀ ਪੜ੍ਹੋ : ਵਿਰਾਟ ਨੇ ਭਾਰਤੀ ਟੀਮ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਕਿਹਾ...

ਉੇਨ੍ਹਾਂ ਕਿਹਾ ਕਿ ਸਾਡੇ ਕੋਲ ਅੱਠ ਵਿਦੇਸ਼ੀ ਆਪਸ਼ਨਜ਼ ਹਨ, ਅਸੀਂ ਯਕੀਨੀ ਕਰ ਰਹੇ ਹਾਂ ਕਿ ਪੂਰੇ ਟੂਰਨਾਮੈਂਟ ਵਿਚ ਇਹ ਖਿਡਾਰੀ ਧਮਾਕੇਦਾਰ ਪ੍ਰਦਰਸ਼ਨ ਕਰਨ। ਇਸ ਤੋਂ ਪਹਿਲਾਂ ਹੇਸਨ ਨੇ ਆਰ. ਸੀ. ਬੀ. ਦੇ ਟ੍ਰੇਨਿੰਗ ਕੈਂਪ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਏ. ਬੀ. ਡਿਵਿਲੀਅਰਸ 28 ਮਾਰਚ ਨੂੰ ਟੀਮ ਨਾਲ ਜੁੜੇਗਾ ਅਤੇ ਟੀਮ 29 ਮਾਰਚ ਤੋਂ ਟ੍ਰੇਨਿੰਗ ਸ਼ੁਰੂ ਕਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News