ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਜ਼ਾਂਪਾ ਇਕ ਮੈਚ ਲਈ ਮੁਅੱਤਲ
Thursday, Dec 31, 2020 - 06:28 PM (IST)
![ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਜ਼ਾਂਪਾ ਇਕ ਮੈਚ ਲਈ ਮੁਅੱਤਲ](https://static.jagbani.com/multimedia/2020_12image_18_27_103398556adamzampa.jpg)
ਸਪੋਰਟਸ ਡੈਸਕ— ਆਸਟਰੇਲੀਆ ਦੇ ਲੈੱਗ ਸਪਿਨ ਗੇਂਦਬਾਜ਼ ਐਡਮ ਜ਼ਾਂਪਾ ਨੂੰ ਬਿੱਗ ਬੈਸ਼ ਲੀਗ ’ਚ ਬੀਤੇ ਮੰਗਲਵਾਰ ਨੂੰ ਸਿਡਨੀ ਥੰਡਰ ਦੇ ਖ਼ਿਲਾਫ਼ ਮੈਚ ਦੇ ਦੌਰਾਨ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਇਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Year Ender 2020 : ਖੇਡ ਜਗਤ ਦੇ ਚਾਰ ਮਸ਼ਹੂਰ ਖਿਡਾਰੀ ਜੋ 2020 ’ਚ ਦੁਨੀਆ ਨੂੰ ਆਖ ਗਏ ਅਲਵਿਦਾ
ਕ੍ਰਿਕਟ ਆਸਟਰੇਲੀਆ ਨੇ ਵੀਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਮੁਅੱਤਲੀ ਤੋਂ ਇਲਾਵਾ ਜ਼ਾਂਪਾ ’ਤੇ ਕ੍ਰਿਕਟ ਆਸਟਰੇਲੀਆ ਦੇ ਜ਼ਾਬਤੇ ਦੇ ਲੈਵਲ-1 ਦੀ ਉਲੰਘਣਾ ’ਤੇ ਇਕ ਮੁਅੱਤਲੀ ਅੰਕ ਤੇ 2500 ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਮੈਲਬੋਰਨ ਸਟਾਰਸ ਦੇ ਖਿਡਾਰੀ ਜ਼ਾਂਪਾ ਹੁਣ ਦੋ ਜਨਵਰੀ ਨੂੰ ਹੋਬਾਰਟ ਹਰੀਕੇਨਸ ਖ਼ਿਲਾਫ਼ ਹੋਣ ਵਾਲੇ ਮੈਚ ’ਚ ਨਹੀਂ ਖੇਡਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।