ਅਰਜੁਨ ਤੇਂਦੁਲਕਰ ਦੇ ਹੱਕ ’ਚ ਆਏ ਅਦਾਕਾਰ ਫਰਹਾਨ ਅਖ਼ਤਰ, ਟਰੋਲ ਕਰਨ ਵਾਲਿਆਂ ਨੂੰ ਕਹੀ ਵੱਡੀ ਗੱਲ

02/21/2021 4:50:47 PM

ਸਪੋਰਟਸ ਡੈਸਕ: ਇੰਡੀਅਨ ਪ੍ਰੀਮੀਅਮ ਲੀਗ (ਆਈ.ਪੀ.ਐੱਲ) 2021 ਲਈ 18 ਫਰਵਰੀ ਨੂੰ ਮਿਨੀ ਆਕਸ਼ਨ ਰੱਖੀ ਸੀ ਜਿਸ ’ਚ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੂੰ ਮੁੰਬਈ ਇੰਡੀਅਨਸ ਨੇ ਬੇਸ ਪ੍ਰਾਈਜ਼ (20 ਲੱਖ) ’ਚ ਖਰੀਦਿਆ। ਮੰੁਬਈ ਵੱਲੋਂ ਅਰਜੁਨ ਨੂੰ ਖਰੀਦੇ ਜਾਣ ਤੋਂ ਬਾਅਦ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਰਿਵਾਰਵਾਦ ਨੂੰ ਵਾਧਾ ਦੇਣ ਦੇ ਦੋਸ਼ ਵੀ ਲਗਾਏ। ਹੁਣ ਇਸ ਮਾਮਲੇ ’ਚ ਅਦਾਕਾਰ ਅਤੇ ਫ਼ਿਲਮਕਾਰ ਫਰਹਾਨ ਅਖ਼ਤਰ ਨੇ ਇਨ੍ਹਾਂ ਲੋਕਾਂ ’ਤੇ ਭੜਕਦੇ ਹੋਏ ਕਿਹਾ ਕਿ ਅਰਜੁਨ ਦੇ ਜੋਸ਼ ਦੀ ਹੱਤਿਆ ਨਾ ਕਰੋ ਅਤੇ ਉਸ ਨੂੰ ਇਸ ਤਰ੍ਹਾਂ ਹੇਠਾਂ ਨਾ ਸੁੱਟੋ।

PunjabKesari
ਫਰਹਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਅਰਜੁਨ ਦੇ ਬਾਰੇ ਇਹ ਕਹਿਣਾ ਚਾਹੀਦਾ ਹੈ। ਅਸੀਂ ਇਕ ਹੀ ਜਿਮ ’ਚ ਜਾਂਦੇ ਹਾਂ ਅਤੇ ਮੈਂ ਦੇਖਿਆ ਹੈ ਕਿ ਉਹ ਆਪਣੀ ਫਿਟਨੈੱਸ ਲਈ ਕਿੰਨੀ ਮਿਹਨਤ ਕਰਦਾ ਹੈ। ਇਕ ਚੰਗਾ ਕ੍ਰਿਕਟਰ ਬਣਨ ਦੇ ਉਸ ਦੇ ਟੀਚੇ ਨੂੰ ਦੇਖਿਆ ਹੈ। ਉਸ ਲਈ ਪਰਿਵਾਰਵਾਦ (ਨੇਪੋਟਿਜਮ) ਵਰਗੇ ਸ਼ਬਦਾਂ ਦੀ ਵਰਤੋਂ ਠੀਕ ਨਹੀਂ ਹੈ ਅਤੇ ਇਹ ਗਲ਼ਤ ਹੈ। 

I feel I should say this about #Arjun_Tendulkar. We frequent the same gym & I’ve seen how hard he works on his fitness, seen his focus to be a better cricketer. To throw the word ‘nepotism’ at him is unfair & cruel. Don’t murder his enthusiasm & weigh him down before he’s begun.

— Farhan Akhtar (@FarOutAkhtar) February 20, 2021
ਮੁੰਬਈ ਇੰਡੀਅਨਸ ਦੀ ਪੂਰੀ ਟੀਮ
ਰੋਹਿਤ ਸ਼ਰਮਾ, ਆਦਿਤਿਯਾ ਤਾਰੇ, ਅਨਮੋਲਪ੍ਰੀਤ ਸਿੰਘ, ਧਵਲ ਕੁਲਕਰਣੀ, ਹਾਰਦਿਕ ਪਾਂਡਿਆ, ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜਯੰਤ ਯਾਦਵ, ਕੀਰੋਨ ਪੋਲਾਰਡ, ਕੁਰਣਾਲ ਪਾਂਡਿਆ, ਕਵਿੰਟਨ ਡਿਕਾਕ, ਰਾਹੁਲ ਚਾਹਰ, ਸੂਰਿਆਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਸੌਰਭ ਤਿਵਾੜੀ, ਮੋਹਸਿਨ ਖ਼ਾਨ, ਐਡਮ ਮਿਲਨੇ, ਨਾਥਨ ਕੂਲਟਰ ਨਾਈਲ, ਪੀਊਸ਼ ਚਾਵਲਾ, ਮਾਰਕੋ ਜੇਨਸਨ, ਯੁਧਵੀਰ ਸਿੰਘ, ਜੇਮਸ ਨੀਸ਼ਮ ਅਤੇ ਅਰਜੁਨ ਤੇਂਦੁਲਕਰ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News