ਏਸੀ ਮਿਲਾਨ ਨੇ ਵੈਨੇਜ਼ੀਆ ਨੂੰ ਹਰਾਇਆ

Sunday, Sep 15, 2024 - 04:11 PM (IST)

ਏਸੀ ਮਿਲਾਨ ਨੇ ਵੈਨੇਜ਼ੀਆ ਨੂੰ ਹਰਾਇਆ

ਮਿਲਾਨ- ਏਸੀ ਮਿਲਾਨ ਨੇ ਸ਼ਨੀਵਾਰ ਨੂੰ ਇੱਥੇ ਸੇਰੀ ਏ ਫੁੱਟਬਾਲ ਟੂਰਨਾਮੈਂਟ 'ਚ ਵੈਨੇਜ਼ੀਆ ਨੂੰ 4-0 ਨਾਲ ਹਰਾ ਕੇ ਨਵੇਂ ਕੋਚ ਪਾਉਲੋ ਫੋਂਸੇਕਾ ਦੀ ਅਗਵਾਈ 'ਚ ਟੀਮ ਦੀ ਪਹਿਲੀ ਜਿੱਤ ਦਰਜ ਕੀਤੀ। ਥਿਓ ਹਰਨਾਂਡੇਜ਼ ਨੇ ਦੂਜੇ ਮਿੰਟ ਵਿੱਚ ਮਿਲਾਨ ਨੂੰ ਬੜ੍ਹਤ ਦਿਵਾਈ, ਜਿਸ ਤੋਂ ਬਾਅਦ 16ਵੇਂ ਮਿੰਟ ਵਿੱਚ ਯੂਸੇਫ ਫੋਫਾਨਾ ਨੇ ਗੋਲ ਕਰਕੇ ਟੀਮ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਕ੍ਰਿਸ਼ਚੀਅਨ ਪੁਲਿਸਿਕ (25ਵੇਂ ਮਿੰਟ) ਅਤੇ ਟੈਮੀ ਅਬ੍ਰਾਹਮ (29ਵੇਂ ਮਿੰਟ) ਨੇ ਪੈਨਲਟੀ ਗੋਲ ਕਰਕੇ ਮਿਲਾਨ ਦੀ 4-0 ਦੀ ਜਿੱਤ ਯਕੀਨੀ ਬਣਾਈ। ਬੋਲੋਗਨਾ ਨੇ ਦੋ ਗੋਲ ਹੇਠਾਂ ਵਾਪਸੀ ਕਰਕੇ ਕੋਮੋ ਨੂੰ 2-2 ਨਾਲ ਡਰਾਅ 'ਤੇ ਰੋਕਿਆ ਜਦੋਂ ਕਿ ਜੁਵੇਂਟਸ ਨੇ ਐਂਪੋਲੀ ਨਾਲ ਗੋਲ ਰਹਿਤ ਡਰਾਅ ਖੇਡਿਆ।


author

Tarsem Singh

Content Editor

Related News