ਇਸ ਹਸੀਨਾ ਨੂੰ ਡੇਟ ਕਰ ਰਿਹੈ ਅਭਿਸ਼ੇਕ ਸ਼ਰਮਾ ! ਸੋਸ਼ਲ ਮੀਡੀਆ ਪੋਸਟਾਂ ਨੇ ਛੇੜੀ ਚਰਚਾ

Tuesday, Jun 09, 2026 - 02:09 PM (IST)

ਇਸ ਹਸੀਨਾ ਨੂੰ ਡੇਟ ਕਰ ਰਿਹੈ ਅਭਿਸ਼ੇਕ ਸ਼ਰਮਾ ! ਸੋਸ਼ਲ ਮੀਡੀਆ ਪੋਸਟਾਂ ਨੇ ਛੇੜੀ ਚਰਚਾ

ਵੈੱਬ ਡੈਸਕ- ਆਏ ਦਿਨ ਕੋਈ ਨਾ ਕੋਈ ਕ੍ਰਿਕਟਰ ਦੇ ਕਿਸੇ ਨਾ ਕਿਸੇ ਅਦਾਕਾਰਾ ਨੂੰ ਡੇਟ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ, ਫਿਰ ਤੋਂ ਕਪਲ ਦਾ ਨਾਂ ਸਾਹਮਣੇ ਆ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਅਦਾਕਾਰਾ ਮਾਹਿਰਾ ਸ਼ਰਮਾ ਅਤੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਫੋਟੋਆਂ ਪੋਸਟ ਕੀਤੀਆਂ ਹਨ, ਜਿਸ ਕਾਰਨ ਹਰ ਕੋਈ ਇਹ ਅੰਦਾਜ਼ਾ ਲਗਾ ਰਿਹਾ ਹੈ ਕਿ ਉਹ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਤਾਂ, ਆਓ ਜਾਣਦੇ ਹਾਂ ਕੀ ਹੈ ਪੂਰੀ ਸੱਚਾਈ?

PunjabKesari

ਕੁਝ ਸਮੇਂ ਪਹਿਲਾਂ ਅਦਾਕਾਰਾ ਅਤੇ ਮਾਡਲ ਮਾਹਿਰਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਸਨ। ਫੋਟੋਆਂ 'ਚ ਮਾਹਿਰਾ ਸ਼ਰਮਾ ਨੇ ਕਾਲੇ ਟੌਪ ਦੇ ਨਾਲ ਜੀਨਸ ਪਹਿਨੀ ਹੋਈ ਹੈ ਅਤੇ ਇਕ ਬਿੰਦਾਸ ਕੈਪਸ਼ਨ ਵੀ ਲਿਖੀ ਹੈ, "ਗੱਲਾਂ ਬਣਾਉਣੀਆਂ ਹਨ ਤਾਂ ਬਣਾਓ ਪਰ ਮੇਰੀ ਕਿਊਟਨੈੱਸ 'ਤੇ ਬਣਾਓ।" ਇਸ ਸਭ ਦੇ ਬਾਵਜੂਦ, ਸਾਰਿਆਂ ਦਾ ਧਿਆਨ ਉਸ ਦੇ ਬਰੇਸਲੇਟ ਵੱਲ ਗਿਆ; ਉਸਨੇ ਆਪਣੇ ਹੱਥ 'ਚ ਕਾਲੇ ਰੰਗ ਦਾ ਪਲੱਸ ਸਾਈਨ ਵਾਲਾ ਬਰੇਸਲੇਟ ਪਾਇਆ ਹੋਇਆ ਸੀ।

PunjabKesari

ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਬਰੇਸਲੇਟ 'ਚ ਅਜਿਹਾ ਕੀ ਖਾਸ ਹੈ ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਅਭਿਸ਼ੇਕ ਸ਼ਰਮਾ ਨੇ ਵੀ ਇਕ ਅਜਿਹਾ ਹੀ ਬਰੇਸਲੇਟ ਪਾਇਆ ਹੋਇਆ ਹੈ। ਜਿਸ ਸਮੇਂ ਮਾਹਿਰਾ ਨੇ ਆਪਣੀਆਂ ਫੋਟੋਆਂ ਅਪਲੋਡ ਕੀਤੀਆਂ, ਉਸੇ ਸਮੇਂ ਅਭਿਸ਼ੇਕ ਸ਼ਰਮਾ ਨੇ ਵੀ ਉਹੀ ਬਰੇਸਲੇਟ ਪਹਿਨੇ ਹੋਏ ਫੋਟੋਆਂ ਪੋਸਟ ਕੀਤੀਆਂ। ਇਨ੍ਹਾਂ ਫੋਟੋਆਂ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਦਾ ਇਕੋ ਜਿਹਾ ਬਰੇਸਲੇਟ ਹੋਣ ਕਾਰਨ ਉਹ ਚਰਚਾ ਦਾ ਕੇਂਦਰ ਬਣ ਗਏ ਹਨ। ਇਕੋ ਜਿਹੇ ਬਰੇਸਲੇਟ ਅਤੇ ਲਗਭਗ ਇਕ ਹੀ ਸਮੇਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇਖ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ। ਫੈਨਜ਼ ਦਾ ਮੰਨਣਾ ਹੈ ਕਿ ਦੋਵੇਂ ਵਿਚਾਲੇ ਕੁਝ ਖ਼ਾਸ ਚੱਲ ਰਿਹਾ ਹੈ, ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News