ਅਭਿਸ਼ੇਕ ਬੱਚਨ ਯੂਰਪੀਅਨ ਟੀ-20 ਪ੍ਰੀਮੀਅਰ ਲੀਗ ’ਚ ਟੀਮ ਦਾ ਸਾਂਝਾ ਮਾਲਕ ਬਣਿਆ
Tuesday, Jan 07, 2025 - 05:18 PM (IST)
ਡਬਲਿਨ– ਯੂਰਪ ਵਿਚ ਕ੍ਰਿਕਟ ਨੂੰ ਬੜ੍ਹਾਵਾ ਦੇਣ ਲਈ ਸ਼ੁਰੂ ਕੀਤੀ ਜਾ ਹੀ ਨਿੱਜੀ ਮਾਲਕਾਨਾ ਹੱਕ ਵਾਲੀ ਯੂਰਪੀਅਨ ਟੀ-20 ਪ੍ਰੀਮੀਅਰ ਲੀਗ (ਈ. ਟੀ. ਪੀ. ਐੱਲ.) ਵਿਚ ਮਸ਼ਹੂਰ ਅਭਿਨੇਤਾ ਤੇ ਖੇਡ ਪ੍ਰੇਮੀ ਅਭਿਸ਼ੇਕ ਬੱਚਨ ਇਕ ਟੀਮ ਦਾ ਸਾਂਝਾ ਮਾਲਕ ਬਣ ਗਿਆ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਤੋਂ ਮਾਨਤਾ ਪ੍ਰਾਪਤ ਇਹ ਲੀਗ ਸਕਾਟਲੈਂਡ, ਆਇਰਲੈਂਡ ਤੇ ਨੀਦਰਲੈਂਡ ਦੀ ਹਿੱਸੇਦਾਰੀ ਦੇ ਨਾਲ ਸ਼ੁਰੂ ਹੋ ਰਹੀ ਹੈ ਤੇ ਇਸਦਾ ਪਹਿਲਾ ਸੈਸ਼ਨ 15 ਜੁਲਾਈ ਤੋਂ 3 ਅਗਸਤ 2025 ਵਿਚਾਲੇ ਖੇਡਿਆ ਜਾਵੇਗਾ।