ਭਾਰਤ ਵੱਲੋਂ ਟੈਸਟ ਅਤੇ ਵਨ-ਡੇ ਮੈਚ ਖੇਡ ਚੁੱਕਾ ਇਹ ਧਾਕੜ ਫਸਿਆ ਫਿਕਸਿੰਗ ਦੇ ਮਾਮਲੇ 'ਚ

Friday, Nov 29, 2019 - 05:07 PM (IST)

ਭਾਰਤ ਵੱਲੋਂ ਟੈਸਟ ਅਤੇ ਵਨ-ਡੇ ਮੈਚ ਖੇਡ ਚੁੱਕਾ ਇਹ ਧਾਕੜ ਫਸਿਆ ਫਿਕਸਿੰਗ ਦੇ ਮਾਮਲੇ 'ਚ

ਨਵੀਂ ਦਿੱਲੀ— ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) 'ਚ ਹੋਈ ਮੈਚ ਫਿਕਸਿੰਗ ਨੂੰ ਲੈ ਕੇ ਕੇਂਦਰੀ ਕ੍ਰਾਈਮ ਬ੍ਰਾਂਚ ਦੀ ਟੀਮ ਲਗਾਤਾਰ ਜਾਂਚ ਅਤੇ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ। ਇਸੇ ਸਿਲਸਿਲੇ 'ਚ ਪਹਿਲੀ ਵਾਰ ਕੌਮਾਂਤਰੀ ਕ੍ਰਿਕਟ ਖੇਡੇ ਗਏ ਖਿਡਾਰੀ ਦਾ ਨਾਂ ਵੀ ਇਸ ਮਾਮਲੇ 'ਚ ਜੁੜਿਆ  ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਰਹੇ ਅਭਿਮਨਿਊ ਮਿਥੁਨ ਨੂੰ ਕੇ. ਪੀ. ਐੱਲ. 'ਚ ਹੋਈ ਸੱਟੇਬਾਜ਼ੀ ਦੇ ਮਾਮਲੇ 'ਚ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਹੈ। ਸੰਯੁਕਤ ਕਮਿਸ਼ਨਰ (ਕ੍ਰਾਈਮ) ਸੰਦੀਪ ਪਾਟਿਲ ਨੇ ਦੱਸਿਆ ਕਿ ਅਸੀਂ ਮਿਥੁਨ ਤੋਂ ਸੀ. ਬੀ. ਸੀ. ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਣ ਨੂੰ ਕਿਹਾ ਹੈ।
PunjabKesari
ਕੇ. ਪੀ. ਐੱਲ. 'ਚ ਮੁਥਨ ਸ਼ਿਵਮੋਗਾ ਲਾਇੰਸ ਟੀਮ ਦੇ ਕਪਤਾਨ ਸਨ। ਸੰਯੁਕਤ ਪੁਲਸ ਕਮਿਸ਼ਨਰ (ਕ੍ਰਾਈਮ) ਨੇ ਅੱਗੇ ਕਿਹਾ ਕਿ ਫਿਲਹਾਲ ਮਿਥੁਨ ਸੂਰਤ 'ਚ ਟੀ-20 ਲੀਗ ਖੇਡ ਰਹੇ ਹਨ। ਮਿਥੁਨ ਨੇ ਭਾਰਤ ਦੀ ਮੈਚ 'ਚ ਨੁਮਾਇੰਦਗੀ ਕੀਤੀ ਹੈ, ਇਸ ਕਾਰਨ ਅਸੀਂ ਇਸ ਮਾਮਲੇ ਦੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਵੀ ਪੂਰੀ ਜਾਣਕਾਰੀ ਦਿੱਤੀ ਹੈ। ਅਸੀਂ ਮਿਥੁਨ ਤੋਂ ਕਰਨਾਟਕ ਪ੍ਰੀਮੀਅਰ ਲੀਗ ਦੇ ਪਿਛਲੇ ਸੈਸ਼ਨ ਨਾਲ ਜੁੜੇ ਕੁਝ ਸਵਾਲ ਪੁੱਛਾਂਗੇ।
PunjabKesari
ਜ਼ਿਕਰਯੋਗ ਹੈ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਸਾਲ 'ਚ ਜੁਲਾਈ ਤੋਂ ਲੈ ਕੇ ਅਜੇ ਤਕ ਅੱਠ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਸ 'ਚ ਬੇਲਗਾਵੀ ਪੈਂਥਰਸ ਦੇ ਮਾਲਕ ਅਲੀ ਅਸ਼ਫਾਕ ਥਾਰਾ ਸ਼ਾਮਲ ਹਨ। ਕਰਨਾਟਕ ਹਾਈ ਕੋਰਟ ਨੇ ਬੁੱਧਵਾਰ ਨੂੰ ਅਲੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਮਿਥੁਨ ਨੇ ਟੀਮ ਇੰਡੀਆ ਲਈ ਪੰਜ ਵਨ-ਡੇ ਅਤੇ ਚਾਰ ਟੈਸਟ ਮੈਚ ਖੇਡੇ ਹਨ। 


author

Tarsem Singh

Content Editor

Related News