ਅਭਿਮਨਿਊ ਦਾ ਵਰਲਡ ਰਿਕਾਰਡ, 87 ਸਾਲਾਂ ''ਚ ਅਜਿਹਾ ਨਹੀਂ ਕਰ ਸਕਿਆ ਕੋਈ ਵੀ ਭਾਰਤੀ

11/30/2019 9:52:11 AM

ਸਪੋਰਟਸ ਡੈਸਕ— ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਇਕ ਮੁਕਾਬਲੇ 'ਚ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ ਇਤਿਹਾਸ ਰਚ ਦਿੱਤਾ ਹੈ। ਹਰਿਆਣਾ ਖਿਲਾਫ ਖੇਡਦੇ ਹੋਏ ਹੋਏ ਉਸ ਨੇ ਕਰਨਾਟਕ ਵੱਲੋਂ ਇਕ ਓਵਰ ਭਾਵ ਕਿ 6 ਗੇਂਦਾਂ 'ਚ 5 ਵਿਕਟਾਂ ਲਈਆਂ। ਉਸ ਨੇ ਹੈਟ੍ਰਿਕ ਸਮੇਤ 5 ਵਿਕਟਾਂ ਲਈਆਂ ਹਨ। ਇਹ ਸਾਰੀਆਂ ਵਿਕਟਾਂ ਉਸ ਨੇ ਆਖ਼ਰੀ ਓਵਰ 'ਚ ਹੀ ਝਟਕੀਆਂ ਅਤੇ ਆਪਣੇ ਸਪੈਲ 'ਚ 39 ਦੌੜਾਂ ਕੇ 5 ਵਿਕਟਾਂ ਲਈਆਂ।
 

ਭਾਰਤ ਨੂੰ 1932 'ਚ ਮਿਲੇ ਟੈਸਟ ਦਰਜੇ ਦੇ ਬਾਅਦ ਤੋਂ ਪਿਛਲੇ ਕਰੀਬ 87 ਸਾਲਾਂ 'ਚ ਕੋਈ ਵੀ ਭਾਰਤੀ ਖਿਡਾਰੀ ਅਜਿਹਾ ਨਹੀਂ ਕਰ ਸਕਿਆ  ਹੈ। ਇਸ ਮੁਕਾਬਲੇ 'ਚ ਮਿਥੁਨ ਨੇ ਹਿਮਾਂਸ਼ੂ ਰਾਣਾ ਅਤੇ ਰਾਹੁਲ ਨੂੰ ਆਊਟ ਕੀਤਾ। ਇਸ ਤੋਂ ਬਾਅਦ ਸੁਮਿਤ ਨੂੰ ਵੀ ਆਊਟ ਕਰਕੇ ਉਨ੍ਹਾਂ ਨੇ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਬਾਅਦ ਮਿਥੁਨ ਨੇ ਅਮਿਤ ਮਿਸ਼ਰਾ ਨੂੰ ਆਊਟ ਕੀਤਾ ਅਤੇ ਫਿਰ ਪਾਰੀ ਦੀ ਆਖ਼ਰੀ ਗੇਂਦ 'ਤੇ ਜਯੰਤ ਯਾਦਵ ਨੂੰ ਚਲਦਾ ਕੀਤਾ। ਉਨ੍ਹਾਂ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਕਰਨਾਟਕ ਨੇ ਹਰਿਆਣਾ ਨੂੰ 8 ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ।

 


Tarsem Singh

Content Editor

Related News