ਆਥੀਆ ਤੇ ਰਾਹੁਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਸਤਾਂ ਨੇ ਪਾੜਿਆ ਕ੍ਰਿਕਟਰ ਦਾ 'ਕੁੜਤਾ'

Saturday, Jan 28, 2023 - 10:15 AM (IST)

ਆਥੀਆ ਤੇ ਰਾਹੁਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਸਤਾਂ ਨੇ ਪਾੜਿਆ ਕ੍ਰਿਕਟਰ ਦਾ 'ਕੁੜਤਾ'

ਮੁੰਬਈ (ਏਜੰਸੀ): ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਕੁਝ ਦਿਨ ਬਾਅਦ, ਨਵ-ਵਿਆਹੁਤਾ ਜੋੜੇ ਆਥੀਆ ਸ਼ੈੱਟੀ ਅਤੇ ਕੇ.ਐੱਲ. ਰਾਹੁਲ ਨੇ ਆਪਣੇ ਹਲਦੀ ਸਮਾਰੋਹ ਦੀਆਂ ਕੁੱਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ, ਜੋੜੇ ਨੂੰ ਇੱਕ-ਦੂਜੇ ਦੇ ਚਿਹਰੇ 'ਤੇ ਹਲਦੀ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇੱਕ ਤਸਵੀਰ ਵਿੱਚ ਆਥੀਆ ਅਤੇ ਕ੍ਰਿਕਟਰ ਕੇ.ਐੱਲ. ਰਾਹੁਲ ਦੇ ਚਿਹਰੇ ਹਲਦੀ ਦੇ ਪੇਸਟ ਨਾਲ ਢਕੇ ਹੋਏ ਦਿਖਾਈ ਦੇ ਰਹੇ ਹਨ। ਇਕ ਹੋਰ ਤਸਵੀਰ ਵਿਚ ਆਥੀਆ ਨੂੰ ਉਨ੍ਹਾਂ ਦੇ ਭਰਾ ਅਹਾਨ ਨੂੰ ਹਲਦੀ ਲਗਾਉਂਦੇ ਵੇਖਿਆ ਜਾ ਸਕਦਾ ਹੈ। ਆਥੀਆ ਨੇ ਪੋਸਟ ਦੀ ਕੈਪਸ਼ਨ ਵਿਚ ਲਿਖਿਆ, "ਸੁੱਖ"। 

ਇਹ ਵੀ ਪੜ੍ਹੋ: ਕੀ MS ਧੋਨੀ ਤੇ ਕੋਹਲੀ ਨੇ KL ਰਾਹੁਲ-ਆਥੀਆ ਸ਼ੈੱਟੀ ਨੂੰ ਦਿੱਤੇ ਹਨ ਮਹਿੰਗੇ ਤੋਹਫ਼ੇ? ਜਾਣੋ ਕੀ ਹੈ ਸੱਚਾਈ

PunjabKesari

ਆਪਣੀ ਹਲਦੀ ਦੀ ਰਸਮ ਲਈ, ਆਥੀਆ ਨੇ ਗੋਟਾ ਪੱਟੀ ਵਰਕ ਵਾਲੇ ਸੂਤੀ ਅਨਾਰਕਲੀ ਸੂਟ ਨੂੰ ਚੁਣਿਆ। ਦੂਜੇ ਪਾਸੇ ਕੇ.ਐੱਲ. ਰਾਹੁਲ ਨੇ ਕੁੜਤਾ ਪਾਇਆ ਹੋਇਆ ਸੀ। ਜਿਵੇਂ ਕਿ ਲਾੜੇ ਦੀ ਹਲਦੀ ਵਿੱਚ, ਸਮਾਰੋਹ ਦੇ ਅੰਤ ਵਿੱਚ ਉਸਦਾ ਕੁੜਤਾ ਫੱਟ ਜਾਣਾ ਵੀ ਆਮ ਗੱਲ ਹੈ, ਕੇ.ਐੱਲ. ਰਾਹੁਲ ਦੇ ਦੋਸਤਾਂ ਨੇ ਇਸ ਮਜ਼ੇਦਾਰ ਰਸਮ ਨੂੰ ਨਿਭਾਉਣ ਦਾ ਵੀ ਮੌਕਾ ਨਹੀਂ ਗੁਆਇਆ। ਕੇ.ਐੱਲ. ਰਾਹੁਲ ਦੀ "ਕੁਰਤਾ ਫਾੜ" ਹਲਦੀ ਦੀ ਤਸਵੀਰ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਆਪਣਾ ਆਖ਼ਰੀ ਗ੍ਰੈਂਡ ਸਲੈਮ ਹਾਰਨ ਮਗਰੋਂ ਭਾਵੁਕ ਹੋਈ ਸਾਨੀਆ ਮਿਰਜ਼ਾ, ਕਿਹਾ-ਆਪਣੇ ਕਰੀਅਰ ਨੂੰ ਖ਼ਤਮ ਕਰਨ ਦਾ...

PunjabKesari

ਦੱਸ ਦੇਈਏ ਕਿ ਕੇ.ਐੱਲ. ਰਾਹੁਲ ਅਤੇ ਆਥੀਆ 23 ਜਨਵਰੀ ਨੂੰ ਖੰਡਾਲਾ ਵਿੱਚ ਸੁਨੀਲ ਸ਼ੈੱਟੀ ਦੇ ਫਾਰਮ ਹਾਊਸ ਵਿੱਚ ਵਿਆਹ ਦੇ ਬੰਧਨ ਵਿਚ ਬੱਝੇ। ਵਿਆਹ ਤੋਂ ਬਾਅਦ ਸੁਨੀਲ ਨੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਆਸ਼ੀਰਵਾਦ ਲਈ ਧੰਨਵਾਦ ਕੀਤਾ। ਸੁਨੀਲ ਨੇ ਇਹ ਵੀ ਖੁਲਾਸਾ ਕੀਤਾ ਕਿ ਜੋੜੇ ਦੇ ਵਿਆਹ ਦੀ ਰਿਸੈਪਸ਼ਨ IPL ਸੀਜ਼ਨ ਤੋਂ ਬਾਅਦ ਹੋਵੇਗੀ।

PunjabKesari

ਇਹ ਵੀ ਪੜ੍ਹੋ: ਬ੍ਰਿਟੇਨ 'ਚ ਅਦਾਕਾਰਾ ਪਰਿਣੀਤੀ ਚੋਪੜਾ, ਗੋਲਕੀਪਰ ਅਦਿਤੀ ਚੌਹਾਨ ਅਤੇ 'ਆਪ' ਦੇ ਰਾਘਵ ਚੱਢਾ ਨੂੰ ਮਿਲਿਆ ਐਵਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News