ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਖਿਡਾਰੀ ਦੇ ਲੱਗੀ ਸੱਟ, ਹੋਏ ਮੈਦਾਨ ਤੋਂ ਬਾਹਰ
Saturday, Jan 04, 2025 - 11:27 AM (IST)
ਸਪੋਰਟਸ ਡੈਸਕ : ਸਿਡਨੀ 'ਚ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ 2024-25 ਦੇ ਪੰਜਵੇਂ ਅਤੇ ਆਖਰੀ ਟੈਸਟ ਵਿਚਾਲੇ ਟੀਮ ਇੰਡੀਆ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੈਚ 'ਚ ਟੀਮ ਦੀ ਕਪਤਾਨੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਅਚਾਨਕ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਫਿਰ ਕਰੀਬ ਅੱਧੇ ਘੰਟੇ ਤੋਂ ਬਾਅਦ ਉਹ ਮੈਡੀਕਲ ਟੀਮ ਨਾਲ ਬਾਹਰ ਨਿਕਲੇ। ਅਜਿਹੇ 'ਚ ਕਿਆਸ ਲਿਆਉਣੇ ਸ਼ੁਰੂ ਹੋ ਗਏ ਹਨ ਕਿ ਉਹ ਕਿਸੇ ਤਰ੍ਹਾਂ ਦੀ ਸਕੈਨ ਲਈ ਮੈਡੀਕਲ ਟੀਮ ਨਾਲ ਬਾਹਰ ਗਏ ਹਨ। ਬੁਮਰਾਹ ਨੂੰ ਮੈਡੀਕਲ ਟੀਮ ਨਾਲ ਕਾਰ 'ਚ ਜਾਂਦੇ ਦੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਵੇਖ 50 ਸਾਲਾਂ ਮਗਰੋਂ ਸਰਕਾਰ ਦੀਆਂ ਖੁੱਲ੍ਹੀਆਂ ਅੱਖਾਂ, ਕਰ 'ਤਾ ਵੱਡਾ ਐਲਾਨ
ਇੰਗਲਿਸ਼ ਕੁਮੈਂਟਰੀ ਕਰ ਰਹੇ ਰਵੀ ਸ਼ਾਸਤਰੀ ਨੇ ਇਹ ਵੀ ਅੰਦਾਜ਼ਾ ਲਗਾਉਂਦਿਆਂ ਹੋਇਆਂ ਕਿਹਾ ਕਿ ਸ਼ਾਇਦ ਬੁਮਰਾਹ ਨੂੰ ਸਕੈਨ ਲਈ ਲਿਜਾਇਆ ਗਿਆ ਹੈ। ਸਿਡਨੀ ਟੈਸਟ ਦੇ ਦੂਜੇ ਦਿਨ ਤੱਕ ਬੁਮਰਾਹ ਨੇ 10 ਓਵਰ ਸੁੱਟੇ ਸਨ, ਜਿਸ 'ਚ ਉਨ੍ਹਾਂ ਨੇ 2 ਵਿਕਟਾਂ ਲਈਆਂ ਸਨ। ਹਾਲਾਂਕਿ ਹੁਣ ਬੁਮਰਾਹ ਦੂਜੇ ਦਿਨ ਗੇਂਦਬਾਜ਼ੀ ਕਰਦੇ ਨਜ਼ਰ ਨਹੀਂ ਆਉਣਗੇ। ਬੁਮਰਾਹ ਦਾ ਇਸ ਤਰ੍ਹਾਂ ਬਾਹਰ ਜਾਣਾ ਟੀਮ ਇੰਡੀਆ ਲਈ ਚਿੰਤਾ ਦਾ ਵਿਸ਼ਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।