ਗੁਕੇਸ਼ ਲਈ ਰੈਪਿਡ ''ਚ ਬਿਹਤਰ ਪ੍ਰਦਰਸ਼ਨ ਕਰਨ ਦਾ ਮੌਕਾ, ਗੁਜਰਾਤੀ ਨੂੰ ਵਾਈਲਡ ਕਾਰਡ
Tuesday, Jul 09, 2024 - 03:08 PM (IST)

ਜ਼ਾਗਰੇਬ (ਕ੍ਰੋਏਸ਼ੀਆ)- ਵਿਸ਼ਵ ਚੈਂਪੀਅਨਸ਼ਿਪ ਚੈਲੰਜਰ ਡੀ ਗੁਕੇਸ਼ ਕੋਲ ਗ੍ਰੈਂਡ ਸ਼ਤਰੰਜ ਟੂਰ ਦੇ ਹਿੱਸੇ ਵਜੋਂ ਖੇਡੇ ਜਾ ਰਹੇ ਸੁਪਰ ਯੂਨਾਈਟਿਡ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਵਿਚ ਰੈਪਿਡ ਵਰਗ ਵਿਚ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦਾ ਮੌਕਾ ਹੈ, ਜਦਕਿ ਵਿਦਿਤ ਗੁਜਰਾਤੀ ਵਾਈਲਡ ਕਾਰਡ ਰਾਹੀਂ ਉਸ ਨਾਲ ਜੁੜਨਗੇ।
20 ਨਵੰਬਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਮੈਚ 'ਚ ਗੁਕੇਸ਼ ਦਾ ਸਾਹਮਣਾ ਚੀਨ ਦੇ ਡਿੰਗ ਲਿਰੇਨ ਨਾਲ ਹੋਵੇਗਾ। ਕਲਾਸੀਕਲ ਫਾਰਮੈਟ 'ਚ ਗੁਕੇਸ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਪਰ ਉਹ ਤੇਜ਼ ਰਫਤਾਰ ਵਾਲੇ ਫਾਰਮੈਟ 'ਚ ਗਤੀ ਨਹੀਂ ਬਣਾ ਸਕਿਆ ਹੈ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਟਾਈ ਹੋਣ ਦੀ ਸਥਿਤੀ ਵਿੱਚ, ਮੈਚ ਰੈਪਿਡ ਅਤੇ ਬਲਿਟਜ਼ ਸ਼ਤਰੰਜ ਦੇ ਫਾਸਟ ਟਾਈਮ ਕੰਟਰੋਲ ਅਧੀਨ ਖੇਡੇ ਜਾਣਗੇ। ਰੈਪਿਡ ਅਤੇ 18 ਅੰਡਰ ਬਲਿਟਜ਼ ਸ਼ੰਤਰਜ ਨਿਯਮਾਂ ਦੇ ਤਹਿਤ ਨੌ ਦੌਰ 'ਚ ਖੇਡੇ ਜਾਣ ਵਾਲੇ 175000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਵਿੱਚ ਗੁਜਰਾਤੀ ਨੂੰ ਵਾਈਲਡ ਕਾਰਡ ਮਿਲਿਆ ਹੈ।
ਇਸ 'ਚ ਅਮਰੀਕਾ ਦੇ ਫੈਬੀਆਨੋ ਕਾਰੂਆਨਾ, ਰੂਸ ਦੇ ਇਆਨ ਨੇਪੋਮਨੀਆਚਚੀ, ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਅਤੇ ਮੈਕਸਿਮ ਵਚੀਅਰ ਲਾਗਰੇਵ, ਅਮਰੀਕਾ ਦੇ ਵੇਸਲੇ ਸੋ ਅਤੇ ਨੀਦਰਲੈਂਡ ਦੇ ਅਨੀਸ਼ ਗਿਰੀ ਖੇਡ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕ੍ਰੋਏਸ਼ੀਆ ਦੇ ਇਵਾਨ ਸਾਰਿਚ ਅਤੇ ਅਮਰੀਕਾ ਦੇ ਲੋਵੋਨ ਆਰੋਨੀਅਨ ਵੀ ਇਸ 'ਚ ਹਿੱਸਾ ਲੈਣਗੇ।