ਗੇਲ ਦੇ ਤੂਫਾਨ ''ਚ ਉੱਡੇ ਅੰਗ੍ਰੇਜ਼, ਤੋੜਿਆ ਅਫਰੀਦੀ ਦਾ ਵੱਡਾ ਰਿਕਾਰਡ

02/21/2019 12:39:59 PM

ਨਵੀਂ ਦਿੱਲੀ : ਵਿੰਡੀਜ਼ ਦੇ ਧਾਕੜ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਨਵਾਂ ਰਿਕਾਰਡ ਬਣਾ ਲਿਆ ਹੈ। ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਵੱਧ ਛੱਕੇ ਲਾਉਣ 'ਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਗੇਲ ਨੇ ਇਹ ਉਪਲੱਬਧੀ ਕਿੰਗਸਟਨ ਓਵਲ ਵਿਚ ਇੰਗਲੈਂਡ ਖਿਲਾਫ ਪਹਿਲੇ ਵਨ ਡੇ ਮੈਚ ਵਿਚ ਹਾਸਲ ਕੀਤੀ। ਗੇਲ ਨੇ ਮੈਚ ਵਿਚ 129 ਗੇਂਦਾਂ ਦਾ ਸਾਹਮਣਾ ਕਰਦਿਆਂ 135 ਦੌੜਾਂ ਬਣਾਈਆਂ ਜਿਸ ਵਿਚ 3 ਚੌਕੇ ਤੇ 12 ਛੱਕੇ ਸ਼ਾਮਲ ਸਨ। ਹਾਲਾਂਕਿ ਗੇਲ ਦੀ ਇਸ ਪਾਰੀ ਦੇ ਬਾਵਜੂਦ ਵਿੰਡੀਜ਼ ਟੀਮ ਨੂੰ ਮੈਚ ਵਿਚ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਈ. ਸੀ. ਸੀ. ਵਿਸ਼ਵ ਕੱਪ 2019 ਤੋਂ ਬਾਅਦ ਵਨ ਡੇ ਕ੍ਰਿਕਟ 'ਚੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹੁਣ ਗੇਲ ਦੇ ਕੌਮਾਂਤਰੀ ਕ੍ਰਿਕਟ ਵਿਚ 488 ਛੱਕੇ ਹੋ ਗਏ ਹਨ। ਉਸ ਨੇ ਆਪਣੇ 444ਵੇਂ ਮੈਚ ਵਿਚ ਇਹ ਉਪਲੱਬਧੀ ਹਾਸਲ ਕੀਤੀ ਜਦਕਿ ਸ਼ਾਹਿਦ ਅਫਰੀਦੀ ਨੇ 524 ਮੈਚਾਂ ਵਿਚ 476 ਛੱਕੇ ਹੋ ਗਏ ਸੀ।

PunjabKesari

ਛੱਕਿਆਂ ਦੇ ਲਿਹਾਜ ਨਾਲ ਗੱਲ ਕਰੀਏ ਤਾਂ ਵਿੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਗੇਲ ਨੇ ਵਨ ਡੇ ਅੰਤਰਰਾਸ਼ਟਰੀ ਵਿਚ 287, ਟੀ-20 ਅੰਤਰਰਾਸ਼ਟਰੀ ਵਿਚ 103 ਅਤੇ ਟੈਸਟ ਕ੍ਰਿਕਟ ਵਿਚ 98 ਛੱਕੇ ਲਾਏ ਹਨ। ਗੇਲ ਅਤੇ ਸ਼ਾਹਿਦ ਅਫਰੀਦੀ ਤੋਂ ਬਾਅਦ ਇਸ ਸੂਚੀ ਵਿਚ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਬ੍ਰੈਂਡਨ ੈਮੈੱਕੁਲਮ ਤੀਜੇ ਸਥਾਨ 'ਤੇ ਹਨ। ਉਸ ਦੇ ਨਾਂ 398 ਛੱਕੇ ਦਰਜ ਹਨ। ਸ਼੍ਰੀਲੰਕਾ ਦੇ ਸਨਥ ਜੈਸੂਰੀਆ ਦੇ ਨਾਂ 352 ਛੱਕੇ ਜਦਕਿ ਭਾਰਤ ਦੇ ਹਿੱਟਮੈਨ ਰੋਹਿਤ ਸ਼ਰਮਾ ਦੇ ਨਾਂ 349 ਛੱਕੇ ਦਰਜ ਹਨ।

ਜ਼ਿਕਰਯੋਗ ਹੈ ਕਿ 39 ਸਾਲਾ ਗੇਲ ਦੀ ਹਾਲ ਹੀ 'ਚ ਵਿੰਡੀਜ਼ ਟੀਮ ਵਿਚ ਵਾਪਸੀ ਹੋਈ ਹੈ। ਗੇਲ ਨੇ ਵਿੰਡੀਜ਼ ਲਈ ਆਪਣਾ ਆਖਰੀ ਮੈਚ ਬੰਗਲਾਦੇਸ਼ ਖਿਲਾਫ ਪਿਛਲੇ ਸਾਲ ਜੁਲਾਈ ਵਿਚ ਖੇਡਿਆ ਸੀ। ਗੇਲ ਨੇ ਵਨ ਡੇ ਕ੍ਰਿਕਟ ਵਿਚ ਵਿੰਡੀਜ਼ ਵੱਲੋਂ ਸਭ ਤੋਂ ਵੱਧ 24 ਸੈਂਕੜੇ ਲਾਏ ਹਨ। ਉਹ ਵਿੰਡੀਜ਼ ਵੱਲੋਂ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬ੍ਰਾਇਨ ਲਾਰਾ ਤੋਂ ਬਾਅਦ ਦੂਜੇ ਨੰਬਰ ਦੇ ਬੱਲੇਬਾਜ਼ ਹਨ। ਗੇਲ ਦਾ ਵਨ ਡੇ ਵਿਚ ਬੈਸਟ ਸਕੋਰ 215 ਹੈ ਜੋ ਉਸ ਨੇ 2015 ਵਿਚ ਵਿਸ਼ਵ ਕੱਪ ਦੌਰਾਨ ਜ਼ਿੰਬਾਬਵੇ ਖਿਲਾਫ ਬਣਾਇਆ ਸੀ।


Related News