ਵਿੰਡੀਜ਼ ਟੀਮ ਦੇ 9 ਖਿਡਾਰੀ ਕੋਰੋਨਾ ਪਾਜ਼ੇਟਿਵ, ਪਾਕਿ ਦੇ ਨਾਲ ਵਨ ਡੇ ਸੀਰੀਜ਼ ਹੋਈ ਮੁਲਤਵੀ

Friday, Dec 17, 2021 - 12:03 AM (IST)

ਵਿੰਡੀਜ਼ ਟੀਮ ਦੇ 9 ਖਿਡਾਰੀ ਕੋਰੋਨਾ ਪਾਜ਼ੇਟਿਵ, ਪਾਕਿ ਦੇ ਨਾਲ ਵਨ ਡੇ ਸੀਰੀਜ਼ ਹੋਈ ਮੁਲਤਵੀ

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੇ ਕ੍ਰਿਕਟ ਵੈਸਟਇੰਡੀਜ਼ ਨੇ ਕੈਰੇਬੀਆਈ ਟੀਮ 'ਚ ਕੋਵਿਡ-19 ਦੇ ਕਈ ਪਾਜ਼ੇਟਿਵ ਮਾਮਲੇ ਆਉਣ ਤੋਂ ਬਾਅਦ ਵੀਰਵਾਰ ਨੂੰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਮੁਲਤਵੀ ਕਰ ਦਿੱਤੀ ਗਈ। ਪੀ. ਸੀ. ਬੀ. ਤੇ ਵੈਸਟਇੰਡੀਜ਼ ਨੇ ਕਰਾਚੀ ਵਿਚ ਤੀਜੇ ਤੇ ਆਖਰੀ ਟੀ-20 ਅੰਤਰਰਾਸ਼ਟਰੀ ਟੀ-20 ਮੈਚ ਦੇ ਦੌਰਾਨ ਸਾਂਝੇ ਬਿਆਨ ਜਾਰੀ ਕਰਕੇ ਕਿਹਾ ਕਿ ਬੁੱਧਵਾਰ ਨੂੰ ਆਰ. ਟੀ. ਪੀ. ਸੀ. ਆਰ. ਟੈਸਟਾਂ ਦੇ ਨਤੀਜੇ ਆਉਣ ਤੋਂ ਬਾਅਦ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 9 ਪਹੁੰਚ ਗਈ ਹੈ। 

ਇਹ ਖ਼ਬਰ ਪੜ੍ਹੋ- AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ 'ਚ


ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਟੀਮ ਦੇ ਹਿੱਤਾਂ ਤੇ ਵਨ ਡੇ ਦੇ ਲਈ ਵੈਸਟਇੰਡੀਜ਼ ਦਲ ਵਿਚ ਸੀਮਤ ਸਰੋਤਾਂ ਨੂੰ ਦੇਖਦੇ ਹੋਏ ਵਨ ਡੇ ਸੀਰੀਜ਼ ਨੂੰ ਜੂਨ 2022 ਤੱਕ ਮੁਲਤਵੀ ਕਰਨ 'ਤੇ ਸਹਿਮਤੀ ਬਣੀ। ਇਹ ਸੀਰੀਜ਼ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ। ਇਸ ਦੇ ਅਨੁਸਾਰ ਕਿ ਇਸ ਨਾਲ ਵੈਸਟਇੰਡੀਜ਼ ਨੂੰ ਵੀ ਵਿਸ਼ਵ ਕੱਪ ਕੁਆਲੀਫਿਕੇਸ਼ਨ ਮੈਚਾਂ ਵਿਚ ਆਪਣੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਉਤਾਰਨ ਦਾ ਬਰਾਬਰ ਮੌਕਾ ਮਿਲੇਗਾ। ਵੈਸਟਇੰਡੀਜ਼ ਦੇ ਜਿਨ੍ਹਾਂ ਖਿਡਾਰੀਆਂ ਦਾ ਟੈਸਟ ਨੈਗੇਟਿਵ ਆਇਆ ਹੈ ਉਹ ਤੀਜਾ ਟੀ-20 ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਹੀ ਆਪਣੇ ਦੇਸ਼ ਰਵਾਨਾ ਹੋ ਜਾਣਗੇ।

ਇਹ ਖ਼ਬਰ ਪੜ੍ਹੋ- AUS v ENG : ਬਰਾਡ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਤੀਜੇ ਇੰਗਲਿਸ਼ ਖਿਡਾਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News