ਨੰਦਾਚੌਰ ਵਿਖੇ 6ਵਾਂ ਬਾਪੂ ਓਮ ਜੀ ਗੋਲਡ ਕਬੱਡੀ ਕੱਪ ਅੱਜ

Sunday, Jan 21, 2018 - 12:47 AM (IST)

ਨੰਦਾਚੌਰ ਵਿਖੇ 6ਵਾਂ ਬਾਪੂ ਓਮ ਜੀ ਗੋਲਡ ਕਬੱਡੀ ਕੱਪ ਅੱਜ

ਬੁੱਲ੍ਹੋਵਾਲ/ਹੁਸ਼ਿਆਰਪੁਰ (ਜਸਵਿੰਦਰਜੀਤ)- ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ 6ਵਾਂ ਬਾਪੂ ਓਮ ਜੀ ਗੋਲਡ ਕਬੱਡੀ ਕੱਪ ਪਿੰਡ ਨੰਦਾਚੌਰ ਵਿਖੇ 21 ਜਨਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਇਕ ਰੋਜ਼ਾ ਗੋਲਡ ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਣਾ ਧਾਮੀ ਅਤੇ ਕਮਲਜੀਤ ਸਿੰਘ ਧਾਮੀ ਨੇ ਦੱਸਿਆ ਹੈ ਕਿ ਇਸ ਕਬੱਡੀ ਕੱਪ ਦਾ ਉਦਘਾਟਨ ਅਤੇ ਇਨਾਮਾਂ ਦੀ ਵੰਡ ਸੰਤ ਹਰਭਗਵਾਨ ਜੀ ਗੱਦੀ ਨਸ਼ੀਨ ਸ੍ਰੀ ਓਮ ਦਰਬਾਰ ਕਰਨਗੇ। ਇਸ ਟੂਰਨਾਮੈਂਟ ਦੌਰਾਨ ਪੰਜਾਬ ਦੀਆਂ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਭਾਗ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਿਧਾਇਕ ਪਵਨ ਆਦੀਆ ਹਲਕਾ ਸ਼ਾਮਚੁਰਾਸ਼ੀ ਹੋਣਗੇ। ਪ੍ਰਬੰਧਕਾਂ ਵੱਲੋਂ ਦੇਸ਼ ਦੇ ਨਾਮਵਰ ਖਿਡਾਰੀਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ 'ਚ ਸ਼ੀਰਾ ਪਿੱਥੋਂ ਦੇ ਮਾਤਾ ਸ੍ਰੀਮਤੀ ਜਸਵੀਰ ਕੌਰ, ਯਾਦਾ 'ਤੇ ਯੋਧਾ ਸੁਰਖਪੁਰ ਦੇ ਮਾਤਾ ਸ੍ਰੀਮਤੀ ਬਲਵੀਰ, ਸੁੱਖਾ ਘੁੱਗਸ਼ੋਰ ਦੇ ਮਾਤਾ ਸ੍ਰੀਮਤੀ ਦਰਸ਼ਨ ਕੌਰ, ਲੱਖਾ ਕੋਠੇਜੱਟਾਂ ਦੇ ਮਾਤਾ ਸ੍ਰੀਮਤੀ ਸਰਬਜੀਤ ਕੌਰ ਅਤੇ ਫਰਿਆਦ ਸ਼ਕਰਪੁਰ ਦੇ ਮਾਤਾ ਬੀਬੀ ਸ਼ਕੀਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸਵੇਰੇ 10 ਤੋਂ 12 ਵਜੇ ਤੱਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਗਾਇਕ ਸੁੱਖ ਨੰਦਾਚੌਰੀ ਅਤੇ ਮਲਕੀਤ ਬੁੱਲ੍ਹਾ ਵਲੋਂ ਪੇਸ਼ ਕੀਤਾ ਜਾਵੇਗਾ। ਕਮੇਟੀ ਵੱਲੋਂ ਆਈਆਂ ਹੋਈਆਂ ਵਿਸ਼ੇਸ਼ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

 


Related News