6 ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ ਲਈ 67.32 ਕਰੋੜ ਰੁਪਏ ਦਾ ਬਜਟ
Monday, Nov 09, 2020 - 12:56 AM (IST)
ਨਵੀਂ ਦਿੱਲੀ– ਕੇਂਦਰੀ ਖੇਡ ਮੰਤਰਾਲਾ ਨੇ 6 ਸਟੇਟ ਸੈਂਟਰਾਂ ਨੂੰ ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ (ਕੇ. ਆਈ. ਐੱਸ. ਸੀ. ਈ.) ਦੇ ਰੂਪ ਵਿਚ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸੈਂਟਰਾਂ ਨੂੰ ਵਿੱਤੀ ਸਾਲ 2020-21 ਲਈ ਅਪਗ੍ਰੇਡ ਕੀਤਾ ਜਾਵੇਗਾ, ਜਿਹੜੇ 67.32 ਕਰੋੜ ਰੁਪਏ ਦੇ ਇਕਜੁਟ ਬਜਟ ਅਨੁਮਾਨ ਦੇ ਨਾਲ ਅਤੇ ਬਾਅਦ ਵਿਚ ਅਗਲੇ ਚਾਰ ਸਾਲਾਂ ਲਈ ਓਲੰਪਿਕ ਪੱਧਰ ਦੀ ਪ੍ਰਤਿਭਾ ਦੀ ਪਛਾਣ ਕਰਨ ਲਈ ਹੋਣਗੇ।
ਖੇਡ ਮੰਤਰੀ ਕਿਰੇਨ ਰਿਜਿਜੂ ਨੇ ਇਸ ਪਹਿਲ 'ਤੇ ਕਿਹਾ, ''ਦੇਸ਼ ਭਰ ਵਿਚ ਸਪੋਰਟਸ ਸਟੇਟ ਸੈਂਟਰ ਆਫ ਐਕਸੀਲੈਂਸ ਭਾਰਤ ਨੂੰ ਓਲੰਪਿਕ 2028 ਵਿਚ ਟਾਪ-10 ਦੇਸ਼ਾਂ ਵਿਚ ਸ਼ਾਮਲ ਕਰਨ ਦੇ ਸਾਡੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿਚ ਇਕ ਕਦਮ ਹੈ। ਜਦੋਂ ਤਕ ਅਸੀਂ ਵਿਸ਼ਵ ਪੱਧਰੀ ਵਿਸ਼ੇਸ਼ ਟ੍ਰੇਨਿੰਗ ਪ੍ਰਦਾਨ ਨਹੀਂ ਕਰ ਸਕਦੇ, ਅਸੀਂ ਐਥਲੀਟਾਂ ਤੋਂ ਓਲੰਿਪਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਨਹੀਂ ਕਰ ਸਕੇ।'