ਸਾਬਕਾ ਕ੍ਰਿਕਟਰ ਦਾ ਦਾਅਵਾ- ਮੈਚ 'ਚ 500+ ਦੌੜਾਂ ਬਣਨਗੀਆਂ, ਇੰਗਲੈਂਡ ਕਰਵਾਏ ਇਸ ਬੱਲੇਬਾਜ਼ ਤੋਂ ਓਪਨਿੰਗ
Thursday, May 23, 2019 - 12:01 PM (IST)

ਨਵੀਂ ਦਿੱਲੀ : ਇੰਗਲੈਂਡ ਤੇ ਵੇਲਸ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ 'ਚ ਇਸ ਵਾਰ ਸਪਾਟ ਪਿਚਾਂ ਦੇ ਕਾਰਨ ਇਕ ਪਾਰੀ 'ਚ 500 ਤੋਂ ਜ਼ਿਆਦਾ ਦੌੜਾਂ ਬਣਨ ਦੀ ਉਮੀਦ ਜਤਾਈ ਜਾ ਰਹੀ ਹੈ। ਹੁਣ ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਵੀ ਦਾਅਵਾ ਕੀਤਾ ਹੈ ਕਿ ਜੇਕਰ ਇੰਗਲੈਂਡ ਨੂੰ 500+ ਦਾ ਸਕੋਰ ਬਣਾਉਣਾ ਹੈ ਤਾਂ ਉਸ ਨੂੰ ਜੋਸ ਬਟਲਰ ਨੂੰ ਓਪਨਿੰਗ 'ਤੇ ਭੇਜਣਾ ਚਾਹੀਦਾ ਹੈ। ਪਨੇਸਰ ਨੇ ਕਿਹਾ ਕਿ ਬਟਲਰ ਨੇ ਗੁਜ਼ਰੇ ਦਿਨਾਂ ਸਾਉਥੇਂਪਟਨ 'ਚ ਪਾਕਿਸਤਾਨ ਦੇ ਖਿਲਾਫ 55 ਗੇਂਦਾਂ 'ਚ ਅਜੇਤੂ 110 ਦੌੜਾਂ ਬਣਾਏ ਸਨ। ਜੇਕਰ ਉਹ ਅਜਿਹੀ ਹੀ ਪਾਰੀ ਓਪਨਿੰਗ 'ਤੇ ਖੇਡੇ ਤਾਂ ਵੱਡੇ ਸਕੋਰ ਦੀਆਂ ਸੰਭਾਵਨਾਵਾਂ ਹੋਰ ਵੀ ਵੱਧ ਜਾਵੇਗੀ।
ਪਨੇਸਰ ਨੇ ਕਿਹਾ ਕਿ 500+ ਦੌੜਾਂ ਬਣਾਉਣ ਲਈ ਬਟਲਰ ਨੂੰ ਪਹਿਲਾਂ 25 ਜਾਂ 30 ਓਵਰਾਂ ਤੱਕ ਗੇਂਦਬਾਜਜ਼ੀ ਕਰਨੀ ਹੁੰਦੀ ਹੈ। ਜੇਕਰ ਉਹ 90 ਗੇਂਦਾਂ 'ਚ 180 ਦੌੜਾਂ ਵੀ ਬਣਾ ਦਿੰਦੇ ਹਨ ਤਾਂ ਇੰਗਲੈਂਡ ਦੇ ਮੱਧਕ੍ਰਮ ਬੱਲੇਬਾਜ਼ਾਂ ਲਈ ਸਕੋਰ 500 ਪਾਰ ਲੈ ਜਾਣਾ ਆਸਾਨ ਹੋ ਜਾਵੇਗਾ। ਪਨੇਸਰ ਨੇ ਕਿਹਾ ਕਿ ਕਿਸੇ ਵੀ ਟੀਮ ਨੂੰ ਇੰਨਾ ਸਕੋਰ ਕਰਨ ਲਈ ਬਟਲਰ ਤੋਂ ਇਲਾਵਾ ਡੇਵਿਡ ਵਾਰਨਰ ਜਾਂ ਕੋਹਲੀ ਜਿਹੇ ਕਿਕਟਰ ਚਾਹੀਦਾ ਹੈ ਜੋ 200 ਦੀ ਸਟ੍ਰਾਇਕ ਰੇਟ ਤੋਂ 150 ਤੋਂ ਜ਼ਿਆ+ਦਾ ਦੌੜਾਂ ਬਣਾਏ।+