ਅਫਗਾਨਿਸਤਾਨ ਤੇ ਸ਼੍ਰੀਲੰਕਾ ਵਿਰੁੱਧ ਟੈਸਟ ਲਈ ਨਿਊਜ਼ੀਲੈਂਡ ਟੀਮ ’ਚ 5 ਸਪਿਨਰ

Tuesday, Aug 13, 2024 - 01:10 PM (IST)

ਅਫਗਾਨਿਸਤਾਨ ਤੇ ਸ਼੍ਰੀਲੰਕਾ ਵਿਰੁੱਧ ਟੈਸਟ ਲਈ ਨਿਊਜ਼ੀਲੈਂਡ ਟੀਮ ’ਚ 5 ਸਪਿਨਰ

ਆਕਲੈਂਡ– ਨਿਊਜ਼ੀਲੈਂਡ ਨੇ ਅਗਲੇ ਮਹੀਨੇ ਅਫਗਾਨਿਸਤਾਨ ਵਿਰੁੱਧ ਇਕ ਟੈਸਟ ਤੇ ਸ਼੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੈਸਟ ਲੜੀ ਲਈ ਟੀਮ ਵਿਚ 5 ਸਪਿਨਰਾਂ ਨੂੰ ਜਗ੍ਹਾ ਦਿੱਤੀ ਹੈ। ਅਫਗਾਨਿਸਤਾਨ ਵਿਰੁੱਧ ਇਕਲੌਤਾ ਟੈਸਟ ਭਾਰਤ ਵਿਚ ਗ੍ਰੇਟਰ ਨੋਇਡਾ ਵਿਚ 9 ਤੋਂ 13 ਸਤੰਬਰ ਤਕ ਖੇਡਿਆ ਜਾਵੇਗਾ। ਉੱਥੇ ਹੀ, ਸ਼੍ਰੀਲੰਕਾ ਵਿਰੁੱਧ ਦੋ ਟੈਸਟ 18 ਤੇ 26 ਸਤੰਬਰ ਤੋਂ ਸ਼ੁਰੂ ਹੋਣਗੇ। ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਕਪਤਾਨ ਹੋਵੇਗਾ ਜਦਕਿ ਟੀਮ ਵਿਚ ਕੇਨ ਵਿਲੀਅਮਸਨ, ਡੇਵੋਨ ਕਾਨਵੇ, ਗਲੇਨ ਫਿਲਿਪਸ ਤੇ ਰਚਿਨ ਰਵਿੰਦਰ ਵਰਗੇ ਖਿਡਾਰੀ ਵੀ ਹਨ।
ਸਪਿਨ ਆਲਰਾਊਂਡਰ ਮਿਸ਼ੇਲ ਬ੍ਰਾਸਵੇਲ ਸੱਟ ਤੋਂ ਬਾਅਦ 18 ਮਹੀਨੇ ਬਾਅਦ ਵਾਪਸੀ ਕਰ ਰਿਹਾ ਹੈ। ਉਸਦੇ ਨਾਲ ਮਿਸ਼ੇਲ ਸੈਂਟਨਰ, ਏਜਾਜ਼ ਪਟੇਲ, ਗਲੇਨ ਫਿਲਿਪਸ ਤੇ ਰਚਿਨ ਰਵਿੰਦ੍ਰ ਸਪਿਨ ਦੀ ਜ਼ਿੰਮੇਵਾਰੀ ਸੰਭਾਲਣਗੇ।
ਟੀਮ- ਟਿਮ ਸਾਊਥੀ (ਕਪਤਾਨ), ਟਾਮ ਬਲੰਡੇਲ, ਮਿਸ਼ੇਲ ਬ੍ਰਾਸਵੇਲ, ਡੇਵੋਨ ਕਾਨਵੇ, ਮੈਟ ਹੈਨਰੀ, ਟਾਮ ਲਾਥਮ, ਡੈਰਿਲ ਮਿਸ਼ੇਲ, ਵਿਲ ਓ ਰੂਰਕੀ, ਏਜਾਜ਼ ਪਟੇਲ, ਗਲੇਨ ਫਿਲਿਪਸ, ਰਚਿਨ ਰਵਿੰਦ੍ਰ, ਮਿਸ਼ੇਲ ਸੈਂਟਨਰ, ਬੇਨ ਸੀਅਰਸ, ਕੇਨ ਵਿਲੀਅਮਸਨ, ਵਿਲ ਯੰਗ।


author

Aarti dhillon

Content Editor

Related News