ਇਹ ਹਨ ਉਹ 5 ਭਾਰਤੀ ਖਿਡਾਰੀ ਜਿਨ੍ਹਾਂ ਦੀ ਕਪਤਾਨੀ ''ਚ ਟੀਮ ਕਦੇ ਮੈਚ ਨਹੀਂ ਹਾਰੀ

07/06/2017 8:19:14 PM

ਨਵੀਂ ਦਿੱਲੀ— ਇਸ ਸਮੇਂ ਮੁੱਖ ਰੂਪ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹਨ। ਉਨ੍ਹਾਂ ਦੀ ਮੌਜੂਦਾ ਕਪਤਾਨੀ 'ਚ ਟੀਮ ਨੇ ਕਈ ਮੈਚ ਜਿੱਤੇ ਅਤੇ ਕਈ ਮੈਚ ਹਾਰੇ ਹਨ। ਉਥੇ ਹੀ ਮਹਿੰਦਰ ਸਿੰਘ ਧੋਨੀ ਨੇ ਵੀ ਆਪਣੀ ਕਪਤਾਨੀ 'ਚ ਭਾਰਤ ਨੂੰ ਕਈ ਅਸੰਭਵ ਮੈਚ ਜਿੱਤਾਏ ਹਨ ਪਰ ਇਨ੍ਹਾਂ ਤੋਂ ਇਲਾਵਾ ਵੀ ਕਈ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਆਪਣੀ ਕਪਤਾਨੀ 'ਚ 100 ਪ੍ਰਤੀਸ਼ਤ ਦਿੱਤਾ ਹੈ। ਭਾਰਤੀ ਟੀਮ ਦੇ ਅਜਿਹੇ 5 ਖਿਡਾਰੀ ਹਨ, ਜਿਨ੍ਹਾਂ ਦੀ ਕਪਤਾਨੀ 'ਚ ਭਾਰਤ ਕਦੇ ਮੈਚ ਨਹੀਂ ਹਾਰਿਆ।
1 ਅਨਿਲ ਕੁੰਬਲੇ
ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਅਨਿਲ ਕੁੰਬਲੇ ਨੇ ਬਤੌਰ ਕਪਤਾਨ ਟੀਮ ਨੂੰ ਆਪਣਾ 100 ਪ੍ਰਤੀਸ਼ਤ ਦਿੱਤਾ ਹੈ। ਇਕ ਪਾਰੀ 'ਚ 10 ਵਿਕਟਾਂ ਹਾਸਲ ਕਰਨ ਵਾਲੇ ਉਹ ਇਕਲੌਤੇ ਗੇਂਦਬਾਜ਼ ਹਨ। ਉਨ੍ਹਾਂ ਨੇ 2002 'ਚ ਵਨਡੇ ਮੈਚ 'ਚ ਕਪਤਾਨੀ ਕੀਤੀ ਸੀ, ਜਿਸ 'ਚ ਟੀਮ ਨੂੰ ਜਿੱਤ ਹਾਸਲ ਹੋਈ ਸੀ। ਇਹ ਉਨ੍ਹਾਂ ਦਾ ਬਤੌਰ ਕਪਤਾਨ ਇਕਲੌਤਾ ਮੈਚ ਸੀ।

PunjabKesari
2 ਸੁਰੇਸ਼ ਰੈਨਾ
ਸੁਰੇਸ਼ ਰੈਨਾ ਨੇ 2010 'ਚ ਜਿੰਬਾਬਵੇ ਖਿਲਾਫ ਟੀ-20 ਦੌਰੇ 'ਤੇ 2 ਮੈਚਾਂ 'ਚ ਕਪਤਾਨੀ ਕੀਤੀ ਸੀ। ਇਨ੍ਹਾਂ ਦੋਵਾਂ ਮੈਚਾਂ 'ਚ ਭਾਰਤ ਨੂੰ ਜਿੱਤ ਦਾ ਸਿਹਰਾ ਮਿਲਿਆ ਪਰ ਇਸ ਦੇ ਨਾਲ-ਨਾਲ ਸੁਰੇਸ਼ ਰੈਨਾ ਮੈਨ ਆਫ ਦਿ ਮੈਚ, ਮੈਨ ਆਫ ਦਿ ਸੀਰੀਜ਼ ਦਾ ਐਵਾਰਡ ਵੀ ਜਿੱਤੇ ਸਨ। 2011 'ਚ ਵੈਸਟਇੰਡੀਜ਼ ਨੂੰ ਵੀ ਭਾਰਤ ਨੇ ਰੈਨਾ ਦੀ ਕਪਤਾਨੀ 'ਚ ਟੀ-20 ਮੈਚ ਹਰਾਇਆ ਸੀ।

PunjabKesari
3 ਅਜਿੰਕਯ ਰਹਾਨੇ
ਆਸਟਰੇਲੀਆ ਖਿਲਾਫ ਧਰਮਸ਼ਾਲਾ ਟੈਸਟ 'ਚ ਜ਼ਖਮੀ ਹੋਏ ਕਪਤਾਨ ਵਿਰਾਟ ਕੋਹਲੀ ਦੀ ਜਗ੍ਹਾਂ 'ਤੇ ਅਜਿੰਕਯ ਰਹਾਨੇ ਨੇ ਕਪਤਾਨੀ ਸੰਭਾਲੀ ਸੀ, ਜਿਸ ਦੌਰਾਨ ਭਾਰਤ ਨੇ ਟੈਸਟ ਮੈਚ ਜਿੱਤਿਆ ਸੀ। 2015 ਦੇ ਜਿੰਬਾਬਵੇ ਦੌਰੇ 'ਤੇ ਗਈ ਭਾਰਤੀ ਟੀਮ ਨੇ 3 ਵਨਡੇ ਮੈਚ ਰਹਾਨੇ ਦੀ ਕਪਤਾਨੀ 'ਚ ਜਿੱਤੇ ਸਨ।

PunjabKesari
4 ਗੌਤਮ ਗੰਭੀਰ
ਗੌਤਮ ਗੰਭੀਰ ਨੇ ਨਿਊਜ਼ੀਲੈਂਡ ਖਿਲਾਫ ਕਪਤਾਨੀ ਕੀਤੀ ਸੀ। ਉਸ ਨੇ 5 ਵਨਡੇ ਮੈਚਾਂ 'ਚ ਟੀਮ ਦੀ ਕਪਤਾਨੀ ਕੀਤੀ ਅਤੇ ਸਭ ਮੈਚ ਭਾਰਤ ਨੇ ਜਿੱਤੇ ਸੀ। ਉਸ ਨੇ ਇਸ ਦੌਰੇ 'ਚ 2 ਸੈਂਕੜੇ ਵੀ ਲਗਾਏ ਸੀ, ਜਿਸ ਦੀ ਬਦੌਲਤ ਉਹ ਮੈਨ ਆਫ ਦਿ ਮੈਚ ਅਤੇ ਮੈਨ ਆਫ ਦਿ ਸੀਰੀਜ਼ ਚੁਣੇ ਗਏ ਸੀ।

PunjabKesari
5 ਵਰਿੰਦਰ ਸਹਿਵਾਗ
ਵਰਿੰਦਰ ਸਹਿਵਾਗ ਉਨ੍ਹਾਂ 2 ਕਪਤਾਨਾਂ 'ਚੋਂ ਇਕ ਹਨ, ਜਿਨ੍ਹਾਂ ਦਾ ਟੀ-20 'ਚ ਵਿਨਿੰਗ ਰਿਕਾਰਡ 100 ਪ੍ਰਤੀਸ਼ਤ ਦਾ ਹੈ। ਪਹਿਲਾ ਟੀ-20 ਭਾਰਤ ਨੇ ਉਨ੍ਹਾਂ ਦੀ ਕਪਤਾਨੀ 'ਚ ਦੱਖਣੀ ਅਫਰੀਕਾ ਖਿਲਾਫ 2006 'ਚ ਖੇਡਿਆ ਸੀ, ਜਿਸ 'ਚ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਹਾਸਲ ਹੋਈ ਸੀ। ਸਹਿਵਾਗ ਭਾਰਤ ਦੇ ਪਹਿਲੇ ਟੀ-20 ਕਪਤਾਨ ਸੀ।

PunjabKesari
 


Related News