ਇਹ 5 ਕ੍ਰਿਕਟਰ ਬੀਬੀਆਂ ਕਰਵਾ ਚੁੱਕੀਆਂ ਹਨ ਸਮਲਿੰਗੀ ਵਿਆਹ (ਵੇਖੋ ਤਸਵੀਰਾਂ)

Wednesday, Dec 02, 2020 - 05:06 PM (IST)

ਇਹ 5 ਕ੍ਰਿਕਟਰ ਬੀਬੀਆਂ ਕਰਵਾ ਚੁੱਕੀਆਂ ਹਨ ਸਮਲਿੰਗੀ ਵਿਆਹ (ਵੇਖੋ ਤਸਵੀਰਾਂ)

ਸਪੋਰਟ ਡੈਸਕ : ਵਿਸ਼ਵ ਦੇ ਕਈ ਦੇਸ਼ਾਂ ਵਿਚ ਸਮਲਿੰਗੀ ਵਿਆਹ ਕਾਨੂੰਨ ਅਪਰਾਧ ਹੈ ਪਰ ਕੁੱਝ ਦੇਸ਼ ਅਜਿਹੇ ਵੀ ਹਨ, ਜਿੱਥੇ ਸਮਲਿੰਗੀ ਵਿਆਹਾਂ ਨੂੰ ਵੈਧ ਮੰਨਿਆ ਜਾਂਦਾ ਹੈ। ਸਾਲ 2009 ਵਿਚ ਨੀਦਰਲੈਂਡ ਸਮਲਿੰਗੀ ਵਿਆਹਾਂ ਨੂੰ ਮਨਜੂਰੀ ਦੇਣ ਵਾਲਾ ਪਹਿਲਾ ਦੇਸ਼ ਬਣਿਆ ਸੀ। ਕ੍ਰਿਕਟ ਦਾ ਖੇਡ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਅੱਜ ਅਸੀਂ ਤੁਹਾਨੁੰ ਵਿਸ਼ਵ ਕ੍ਰਿਕਟਰ ਬੀਬੀਆਂ ਵਿਚ ਉਨ੍ਹਾਂ 5 ਜੌੜੀਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਸਾਥੀ ਖਿਡਾਰੀ ਜਾਂ ਕਿਸੇ ਕੁੜੀ ਨੂੰ ਹੀ ਦਿਲ ਦੇ ਕੇ ਆਪਣਾ ਜੀਵਨਸਾਥੀ ਬਣਾ ਲਿਆ। ਯਾਨੀ ਇਕ ਕੁੜੀ ਨੇ ਦੂਜੀ ਕੁੜੀ ਨਾਲ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਵਨਡੇ 'ਚ ਬਣਾਈਆਂ ਸਭ ਤੋਂ ਤੇਜ਼ 12,000 ਦੌੜਾਂ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

1. ਅਲੈਕਸ ਬਲੈਕਵੇਲ ਅਤੇ ਲਿਸਨੀ ਐਸਕਿਊ:
ਅਲੈਕਸ ਬਲੇਕਵੇਲ ਆਸਟਰੇਲੀਆ ਦੀ ਸਾਬਕਾ ਕ੍ਰਿਕਟਰ ਬੀਬੀ ਹੈ। ਨਿਊ ਸਾਊਥ ਵੇਲਜ਼ ਵਿਚ ਜੰਮੀ ਇਸ ਕ੍ਰਿਕਟਰ ਨੇ 251 ਅੰਤਰਰਾਸ਼ਟਰੀ ਮੈਚਾਂ ਵਿਚ ਆਸਟਰੇਲੀਆ ਦੀ ਅਗਵਾਈ ਕੀਤੀ। ਕੁੱਝ ਸਮੇਂ ਲਈ ਉਨ੍ਹਾਂ ਨੇ ਟੀਮ ਦੀ ਕਪਤਾਨੀ ਸਾਂਭੀ। 2013 ਵਿਚ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਲੈਸਬੀਅਨ ਹੈ। 2015 ਵਿਚ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਲਿਸਨੀ ਐਸਕਿਊ ਨਾਲ ਇੰਗਲੈਂਡ ਵਿਚ ਕਾਨੂੰਨੀ ਰੂਪ ਨਾਲ ਵਿਆਹ ਕਰਵਾ ਲਿਆ, ਕਿਉਂਕਿ ਉਸ ਸਮੇਂ ਤੱਕ ਆਸਟਰੇਲੀਆ ਵਿਚ ਸਮਲਿੰਗੀ ਵਿਆਹ ਦੀ ਇਜਾਜ਼ਤ ਨਹੀਂ ਸੀ।

PunjabKesari

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, 48000 ਦੇ ਕਰੀਬ ਪੁੱਜਾ ਸੋਨਾ

2. ਐਮੀ ਸੈਟਰਥਵੇਟ ਅਤੇ ਲੀ ਤਾਹੁਹੁ :
ਐਮੀ ਅਤੇ ਲੀ ਆਪਣੀ ਲਵ ਲਾਈਫ ਨੂੰ ਲੈ ਕੇ ਲੋਅ ਪ੍ਰੋਫਾਇਲ ਰਹੇ ਪਰ 2017 ਵਿਚ ਜਦੋਂ ਦੋਵਾਂ ਨੇ ਵਿਆਹ ਕਰਾਇਆ ਤਾਂ ਸਾਰਿਆਂ ਦਾ ਧਿਆਨ ਇਨ੍ਹਾਂ ਵੱਲ ਆ ਗਿਆ। ਦੋਵੇਂ ਕਰੀਬ 8 ਸਾਲ ਤੋਂ ਇਕ-ਦੂਜੇ ਨੂੰ ਜਾਣਦੀਆਂ ਸਨ। ਸਾਲ 2014 ਵਿਚ ਦੋਵਾਂ ਨੇ ਮੰਗਣੀ ਕਰਾਈ ਸੀ। ਇਹ ਦੋਵੇਂ ਹੀ ਨਿਊਜ਼ੀਲੈਂਡ ਬੀਬੀਆਂ ਦੀ ਕ੍ਰਿਕਟ ਟੀਮ ਦੀਆਂ ਮੈਂਬਰ ਹਨ। ਐਮੀ ਆਲਰਾਊਂਡਰ ਹੈ ਅਤੇ ਲੀ ਇਕ ਤੇਜ਼ ਗੇਂਦਬਾਜ਼ ਹੈ। ਇਹ ਦੋਵੇਂ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਹਨ। ਉਹ ਅਕਸਰ ਸਮਲਿੰਗੀ ਵਿਆਹ ਦੇ ਬਾਰੇ ਵਿਚ ਖੁੱਲ੍ਹ ਕੇ ਬੋਲਦੀਆਂ ਹਨ।

PunjabKesari

ਇਹ ਵੀ ਪੜ੍ਹੋ:  ਗਰਭਵਤੀ ਅਨੁਸ਼ਕਾ ਨੂੰ ਵਿਰਾਟ ਨੇ ਕਰਾਇਆ 'ਸ਼ੀਰਸ ਆਸਣ', ਪ੍ਰਸ਼ੰਸਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

3. ਮੇਗਨ ਸਕਟ ਅਤੇ ਜੇਸ ਹੋਲੋਓਕੇ :
ਮੇਗਨ ਇਕ ਨੌਜਵਾਨ ਆਸਟਰੇਲੀਅਨ ਕ੍ਰਿਕਟਰ ਬੀਬੀ ਹੈ। ਉਹ ਕਈ ਮੈਚਾਂ ਵਿਚ ਆਸਟਰੇਲੀਆ ਦੀ ਅਗਵਾਈ ਕਰ ਚੁੱਕੀ ਹੈ। 2012 ਵਿਚ ਮੇਗਨ ਤੇਜ਼ ਗੇਂਦਬਾਜ਼ ਦੇ ਰੂਪ ਵਿਚ ਸੁਰਖ਼ੀਆਂ ਵਿਚ ਆਈ ਸੀ। ਬੇਹੱਦ ਪ੍ਰਤਿਭਾਸ਼ਾਲੀ ਮੇਗਨ ਨੇ ਆਪਣੀ ਪ੍ਰੇਮਿਕਾ ਜੇਸ ਹੋਲੋਓਕੇ ਨਾਲ 2018 ਵਿਚ ਵਿਆਹ ਕਰਾਇਆ ਸੀ। ਜੇਸ ਹੋਲੋਓਕੇ ਕ੍ਰਿਕਟ ਬੈਕਗਰਾਊਂਡ ਤੋਂ ਨਹੀਂ ਹੈ। ਮੇਗਨ ਨੇ 2017  ਵਿਚ ਵਿਆਹ ਲਈ ਪਰਪੋਜ਼ ਕੀਤਾ ਸੀ, ਜਿਸ ਨੂੰ ਜੇਸ  ਨੇ 5 ਸਕਿੰਟਾਂ ਵਿਚ ਸਵੀਕਾਰ ਕਰ ਲਿਆ ਸੀ।

PunjabKesari

ਇਹ ਵੀ ਪੜ੍ਹੋ: ਕੋਰੋਨਾ ਕਾਰਨ ਨੌਕਰੀ ਗੁਆਉਣ ਵਾਲੇ ਕਾਮਿਆਂ ਨੂੰ ਦੁਬਾਰਾ UAE ਭੇਜਣ ਦੀ ਤਿਆਰੀ 'ਚ ਭਾਰਤ ਸਰਕਾਰ

4. ਡੇਲਿਸਾ ਕੇਮਿਨਸ ਅਤੇ ਲਾਰਾ ਹੈਰਿਸ :
ਆਸਟਰੇਲੀਆ ਦੀਆਂ ਦੋ ਕ੍ਰਿਕਟਰ ਬੀਬੀਆਂ ਡੇਲਿਸਾ ਕੇਮਿਨਸ ਅਤੇ ਲਾਰਾ ਹੈਰਿਸ ਨੇ ਕੋਰੋਨਾ ਕਾਲ ਵਿਚ ਵਿਆਹ ਕਰਾਇਆ। ਕੇਮਿਨਸ ਭਾਰਤ ਖ਼ਿਲਾਫ਼ ਇਸੇ ਸਾਲ ਦੀ ਸ਼ੁਰੂਆਤ ਵਿਚ ਖੇਡੇ ਗਏ ਟੀ20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਆਸਟਰੇਲੀਆਈ ਟੀਮ ਦਾ ਹਿੱਸਾ ਸੀ। ਡੇਲਿਸਾ ਅਤੇ ਲਾਰਾ ਇਕ-ਦੂਜੇ ਨਾਲ ਬੀਤੇ 4 ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਸਨ।

PunjabKesari

ਇਹ ਵੀ ਪੜ੍ਹੋ: ਆਮ ਜਨਤਾ ਨੂੰ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

5. ਹੇਲੀ ਜੇਨਸਨ ਅਤੇ ਨਿਕੋਲਾ ਹੈਨਕਾਕ :
ਨਿਊਜ਼ੀਲੈਂਡ ਦੀ ਇੰਟਰਨੈਸ਼ਨਲ ਕ੍ਰਿਕਟਰ ਬੀਬੀ ਹੇਲੀ ਜੇਨਸਨ ਨੇ 2019 ਵਿਚ ਆਪਣੀ ਪਾਰਟਨਰ ਨਾਲ ਨਿਕੋਲਾ ਹੈਨਕਾਕ ਨਾਲ ਵਿਆਹ ਕਰਾਇਆ ਸੀ। ਨਿਕੋਲਾ ਆਸਟਰੇਲੀਆ ਦੀ ਰਹਿਣ ਵਾਲੀ ਹੈ ਅਤੇ ਦੋਵੇਂ ਬਿੱਲ ਬੈਸ਼ ਲੀਗ ਵਿਚ ਮੈਲਬੌਰਨ ਦੀ ਟੀਮ ਵਿਚ ਖੇਡਦੀਆਂ ਹਨ। ਨਿਕੋਲ ਸਟਾਰ ਗੇਂਦਬਾਜ਼ ਹੈ ਅਤੇ ਆਸਟਰੇਲੀਆ ਵਿਚ ਘਰੇਲੂ ਕ੍ਰਿਕਟ ਖੇਡਦੀ ਹੈ। ਨਿਕੋਲਾ ਨੂੰ ਅਜੇ ਨੈਸ਼ਨਲ ਟੀਮ ਵਿਚ ਖ਼ੇਡਣ ਦਾ ਮੌਕਾ ਨਹੀਂ ਮਿਲਿਆ ਪਰ ਜੇਨਸਨ ਨਿਊਜ਼ੀਲੈਂਡ ਦੀ ਨੈਸ਼ਨਲ ਟੀਮ ਦਾ ਹਿੱਸਾ ਹੈ।

PunjabKesari


author

cherry

Content Editor

Related News