IPL 2020 ''ਚ ਸਭ ਤੋਂ ਜ਼ਿਆਦਾ ਖਾਲੀ ਗੇਂਦਾਂ ਸੁੱਟਣ ਵਾਲੇ 5 ਗੇਂਦਬਾਜ਼, ਸੂਚੀ ''ਚ ਸਿਰਫ ਇੱਕ ਭਾਰਤੀ
Friday, Nov 06, 2020 - 09:07 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2020) ਦਾ ਰੋਮਾਂਚ ਜਾਰੀ ਹੈ ਅਤੇ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋਂ 56ਵੇਂ ਮੈਚ 'ਚ ਪਲੇਆਫ ਲਈ ਚਾਰਾਂ ਟੀਮਾਂ ਸਿਲੈਕਟ ਹੋਈਆਂ। ਇਸ ਵਾਰ ਟੂਰਨਾਮੈਂਟ 'ਚ ਜਿੱਥੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਜ਼ਿਆਦਾ ਮਿਹਨਤ ਕਰਣੀ ਪਈ। ਉਥੇ ਹੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪੰਜ ਗੇਂਦਬਾਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਈ.ਪੀ.ਐੱਲ. 2020 'ਚ ਸਭ ਤੋਂ ਜ਼ਿਆਦਾ ਖਾਲੀ ਗੇਂਦਾਂ ਸੁੱਟੀਆਂ ਹਨ। ਸਪ੍ਰੀਤ ਬੁਮਰਾਹ ਇਕੱਲੇ ਭਾਰਤੀ ਹਨ ਜਿਨ੍ਹਾਂ ਨੇ ਇਸ ਸੂਚੀ 'ਚ ਜਗ੍ਹਾ ਬਣਾਈ ਹੈ। ਆਓ ਜਾਣਦੇ ਹਾਂ ਇਨ੍ਹਾਂ ਗੇਂਦਬਾਜ਼ਾਂ ਬਾਰੇ-
ਐਨਰਿਚ ਨੋਰਜੇ- 144 ਖਾਲੀ ਗੇਂਦਾਂ
ਕਗਿਸੋ ਰਬਾਡਾ ਤੋਂ ਬਾਅਦ ਨੋਰਜੇ ਦਿੱਲੀ ਕੈਪੀਟਲਸ ਦੇ ਦੂਜੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਦੂਜੀ ਟੀਮ ਉੱਤੇ ਦਬਾਅ ਬਣਾਇਆ ਹੈ । ਇਸ ਦੇ ਨਾਲ ਹੀ ਆਈ.ਪੀ.ਐੱਲ. ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲਿਆਂ 'ਚ ਨੋਰਜੇ ਦੂਜੇ ਸਥਾਨ 'ਤੇ ਹਨ ਜਿਨ੍ਹਾਂ ਨੇ 156.22 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟੀ ਹੈ। ਉਨ੍ਹਾਂ ਨੇ 14 ਮੈਚਾਂ 'ਚ 8.30 ਦੀ ਇਕੋਨਾਮੀ ਰੇਟ ਨਾਲ 451 ਦੌੜਾਂ ਦਿੱਤੀਆਂ ਹਨ।
ਟਰੇਂਟ ਬੋਲਟ- 145 ਖਾਲੀ ਗੇਂਦਾਂ
ਮੁੰਬਈ ਇੰਡੀਅਨਸ ਦੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਨੇ ਇਸ ਸੀਜਨ 'ਚ ਪਾਵਰਪਲੇ ਦੌਰਾਨ ਸਭ ਤੋਂ ਜ਼ਿਆਦਾ ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਉਥੇ ਹੀ ਹੁਣ ਤੱਕ 14 ਮੈਚਾਂ 'ਚ 8 ਦੀ ਇਕੋਨਾਮੀ ਨਾਲ ਉਨ੍ਹਾਂ ਨੇ 22 ਵਿਕਟਾਂ ਆਪਣੇ ਨਾਮ ਕੀਤੀਆਂ ਹਨ।
ਰਾਸ਼ਿਦ ਖਾਨ- 153 ਖਾਲੀ ਗੇਂਦਾਂ
ਅਫਗਾਨਿਸਤਾਨ ਦੇ ਇਸ ਸੁਪਰ ਸਟਾਰ ਨੇ ਆਈ.ਪੀ.ਐੱਲ. 2020 'ਚ 14 ਮੈਚਾਂ 'ਚ 19 ਵਿਕਟਾਂ ਲਈਆਂ ਹਨ ਅਤੇ ਇਸ ਦੌਰਾਨ 5.28 ਦੀ ਇਕੋਨਾਮੀ ਰੇਟ ਨਾਲ 296 ਦੌੜਾਂ ਦਿੱਤੀਆਂ ਹਨ। ਪਲੇਆਫ 'ਚ ਰਾਸ਼ਿਦ ਦੇ ਸਿਰ 'ਤੇ ਵੱਡੀ ਜ਼ਿੰਮੇਦਾਰੀ ਹੈ।
ਜਸਪ੍ਰੀਤ ਬੁਮਰਾਹ- 167 ਖਾਲੀ ਗੇਂਦਾਂ
ਬੁਮਰਾਹ ਨੇ ਮੌਜੂਦਾ ਟੂਰਨਾਮੈਂਟ 'ਚ 14 ਮੈਚਾਂ 'ਚ 27 ਵਿਕਟਾਂ ਲੈ ਕੇ ਪਰਪਲ ਕੈਪ ਪਾਈ। ਉਨ੍ਹਾਂ ਨੇ ਦਿੱਲੀ ਕੈਪੀਟਲਸ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 14 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਮ ਕੀਤੀਆਂ। ਬੁਮਰਾਹ ਨੇ ਹੁਣ ਤੱਕ 56 ਓਵਰ ਗੇਂਦਬਾਜ਼ੀ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ 6.71 ਦੀ ਇਕੋਨਾਮੀ ਰੇਟ ਨਾਲ 376 ਦੌੜਾਂ ਦਿੱਤੀਆਂ ਹਨ।
ਜੋਫਰਾ ਆਰਚਰ- 175 ਖਾਲੀ ਗੇਂਦਾਂ
ਸੱਜੇ ਹੱਥ ਦੇ ਗੇਂਦਬਾਜ਼ ਨੇ 55.4 ਓਵਰ ਖੇਡੇ ਹਨ ਅਤੇ ਇਸ ਦੌਰਾਨ 6.55 ਦੀ ਇਕੋਨਾਮੀ ਰੇਟ ਨਾਲ 20 ਵਿਕਟਾਂ ਲੈਂਦੇ ਹੋਏ 365 ਦੌੜਾਂ ਦਿੱਤੀਆਂ ਹਨ। ਆਰਚਰ ਨੇ ਆਖਰੀ ਮੈਚ ਤੱਕ ਰਾਜਸਥਾਨ ਰਾਇਲਜ਼ ਨੂੰ ਪਲੇਆਫ 'ਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਾਥੀ ਖਿਡਾਰੀਆਂ ਦੇ ਘੱਟ ਸਪੋਰਟ ਦੀ ਵਜ੍ਹਾ ਨਾਲ ਅਜਿਹਾ ਨਹੀਂ ਹੋ ਸਕਿਆ।