ਚਿਨੱਪਾ ਸਣੇ 4 ਭਾਰਤੀ ਮੋਰੱਕੋ ਰਾਈਜ਼ਿੰਗ ਸਟਾਰਸ ਦੇ ਟਾਪ-10 ’ਚ

Saturday, May 30, 2026 - 11:55 AM (IST)

ਚਿਨੱਪਾ ਸਣੇ 4 ਭਾਰਤੀ ਮੋਰੱਕੋ ਰਾਈਜ਼ਿੰਗ ਸਟਾਰਸ ਦੇ ਟਾਪ-10 ’ਚ

ਅਲ ਜਦੀਦਾ (ਮੋਰੱਕੋ)– ਭਾਰਤੀ ਗੋਲਫਰ ਤ੍ਰਿਸ਼ੂਲ ਚਿਨੱਪਾ ਨੇ ਆਖਰੀ 6 ਹੋਲਾਂ ’ਚ 5 ਬਰਡੀਆਂ ਲਾ ਕੇ ਸ਼ਾਨਦਾਰ ਵਾਪਸੀ ਕਰਦੇ ਹੋਏ ਏ.ਐੱਮ. ਗ੍ਰੀਨ ਆਈ. ਜੀਪਲ ਮੋਰੱਕੋ ਰਾਈਜ਼ਿੰਗ ਸਟਾਰਸ 2026 ਪ੍ਰਤੀਯੋਗਿਤਾ ਦੇ ਪਹਿਲੇ ਦੌਰ ਤੋਂ ਬਾਅਦ ਟਾਪ-10 ’ਚ ਜਗ੍ਹਾ ਬਣਾ ਲਈ। ਚਿਨੱਪਾ 1.60 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਇਸ ਪ੍ਰਤੀਯੋਗਿਤਾ ’ਚ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ ਹੈ।

ਉਸ ਦੇ ਨਾਲ 3 ਹੋਰ ਭਾਰਤੀ ਖਿਡਾਰੀ ਸੁਧੀਰ ਸ਼ਰਮਾ, ਰਾਘਵ ਚੁੱਘ ਤੇ ਸਈਅਦ ਸਾਕਿਬ ਅਹਿਮਦ ਵੀ ਇਸੇ ਸਥਾਨ ’ਤੇ ਮੌਜੂਦ ਹਨ। ਇਹ ਸਾਰੇ ਹਾਂਗਕਾਂਗ ਦੇ ਹੋਹੋ ਯੂ ਤੋਂ ਤਿੰਨ ਸ਼ਾਟਾਂ ਪਿੱਛੇ ਹਨ, ਜਿਨ੍ਹਾਂ ਨੇ 6 ਅੰਡਰ 66 ਦਾ ਸ਼ਾਨਦਾਰ ਸਕੋਰ ਬਣਾ ਕੇ ਬੜ੍ਹਤ ਹਾਸਲ ਕੀਤੀ।


author

Tarsem Singh

Content Editor

Related News