IND vs NZ: ਤੀਜਾ ਟੀ20 ਮੁਕਾਬਲਾ ਮੀਂਹ ਕਾਰਨ ਰੱਦ, ਭਾਰਤ ਨੇ ਜਿੱਤੀ ਸੀਰੀਜ਼

Tuesday, Nov 22, 2022 - 04:31 PM (IST)

IND vs NZ: ਤੀਜਾ ਟੀ20 ਮੁਕਾਬਲਾ ਮੀਂਹ ਕਾਰਨ ਰੱਦ, ਭਾਰਤ ਨੇ ਜਿੱਤੀ ਸੀਰੀਜ਼

ਨੇਪੀਅਰ (ਭਾਸ਼ਾ)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਤੀਜਾ ਟੀ-20 ਮੈਚ ਟਾਈ ਹੋਣ ਤੋਂ ਬਾਅਦ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ। ਭਾਰਤ ਨੇ ਮੁਹੰਮਦ ਸਿਰਾਜ (17/4) ਅਤੇ ਅਰਸ਼ਦੀਪ ਸਿੰਘ (37/4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿਚ 160 ਦੌੜਾਂ 'ਤੇ ਆਲ-ਆਊਟ ਕਰ ਦਿੱਤਾ। ਇਸ ਤੋਂ ਬਾਅਦ ਹਾਰਦਿਕ ਪੰਡਯਾ (ਅਜੇਤੂ 30) ਦੇ ਅਹਿਮ ਯੋਗਦਾਨ ਦੀ ਮਦਦ ਨਾਲ ਟੀਮ ਨੇ 9 ਓਵਰਾਂ ਵਿੱਚ 75 ਦੌੜਾਂ ਬਣਾਈਆਂ।

ਮੀਂਹ ਕਾਰਨ ਅੱਗੇ ਦੀ ਖੇਡ ਨਹੀਂ ਹੋ ਸਕੀ ਅਤੇ ਮੈਚ ਨੂੰ ਡਕਵਰਥ ਲੁਈਸ ਵਿਧੀ ਦੇ ਆਧਾਰ 'ਤੇ ਟਾਈ ਐਲਾਨ ਦਿੱਤਾ ਗਿਆ। ਵੈਲਿੰਗਟਨ ਵਿੱਚ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਭਾਰਤ ਨੇ ਮਾਊਂਟ ਮੌਂਗਨੁਈ ਵਿੱਚ ਦੂਜਾ ਟੀ-20 ਮੈਚ 65 ਦੌੜਾਂ ਨਾਲ ਜਿੱਤ ਲਿਆ ਸੀ। ਸੂਰਿਆਕੁਮਾਰ ਯਾਦਵ ਨੂੰ ਮਾਊਂਟ ਮੌਂਗਾਨੁਈ ਵਿਖੇ ਉਨ੍ਹਾਂ ਦੇ ਧਮਾਕੇਦਾਰ ਸੈਂਕੜੇ ਲਈ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ, ਜਦਕਿ ਸਿਰਾਜ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ।

ਤਿੰਨ ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ।

ਟੀਮ ਇਸ ਤਰ੍ਹਾਂ ਹੈ: -

ਨਿਊਜ਼ੀਲੈਂਡ : ਫਿਨ ਏਲੇਨ, ਡੇਵੋਨ ਕਾਨਵੇ,  ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਾਮ, ਮਿਸ਼ੇਲ ਸੇਂਟਨਰ, ਈਸ਼ ਸੋਢੀ, ਟਿਮ ਸਾਊਥੀ (ਕਪਤਾਨ), ਐਡਮ ਮਿਲਨੇ, ਲਾਕੀ ਫਗਯੁਰਸਨ।

ਭਾਰਤ : ਰਿਸ਼ਭ ਪੰਤ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ,  ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।


author

cherry

Content Editor

Related News