ਲੀਆਨ ਮਾਸਟਰਸ ਸ਼ਤਰੰਜ - ਆਨੰਦ ਤੇ ਬੋਰਿਸ ਦਰਮਿਆਨ ਹੋਵੇਗਾ ਫਾਈਨਲ

07/10/2022 6:09:16 PM

ਲੀਆਨ, ਸਪੇਨ (ਨਿਕਲੇਸ਼ ਜੈਨ)- 35ਵੇਂ ਲੀਆਨ ਸ਼ਤਰੰਜ ਫੈਸਟੀਵਲ ਰੈਪਿਡ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੇ ਉਨ੍ਹਾਂ ਦੇ ਲੰਬੇ ਸਮੇਂ ਤਕ ਕਰੀਬੀ ਮੁਕਾਬਲੇਬਾਜ਼ ਰਹੇ ਇਜ਼ਰਾਇਲ ਦੇ ਬੋਰਿਸ ਗੇਲਫੰਡ ਦਰਮਿਆਨ ਖੇਡਿਆ ਜਾਵੇਗਾ।

ਇਸ ਨਾਕ ਆਊਟ ਰੈਪਿਡ ਮੁਕਾਬਲੇ ਲਈ ਆਨੰਦ ਤੇ ਗੇਲਫੰਡ ਤੋਂ ਇਲਾਵਾ ਮੇਜ਼ਬਾਨ ਸਪੇਨ ਦੇ ਜੇਮੇ ਸੰਟੋਸ ਲਤਾਸ਼ਾ ਤੇ ਰੂਸ ਦੇ ਆਂਦਰੇ ਐਸੀਪੇਂਕੋ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਇਨ੍ਹਾਂ ਦਰਮਿਆਨ ਚਾਰ ਰੈਪਿਡ ਮੁਕਾਬਲਿਆਂ ਦਾ ਸੈਮੀਫਾਈਨਲ ਮੁਕਾਬਲਾ ਖੇਡਿਆ ਗਿਆ ਜਿਸ 'ਚ ਆਨੰਦ ਨੇ ਲਤਾਸ਼ਾ ਨੂੰ ਤਾਂ ਬੋਰਿਸ ਨੇ ਐਸੀਪੇਂਕੋ ਨੂੰ ਹਰਾਉਂਦੇ ਹੋਏ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।

ਆਨੰਦ ਲਤਾਸ਼ਾ ਦੇ ਖ਼ਿਲਾਫ਼ ਪਹਿਲਾਂ ਰੈਪਿਡ ਹਾਰਨ ਦੇ ਬਾਅਦ ਵਾਪਸੀ ਕਰਦੇ ਹੋਏ ਚਾਰ ਰੈਪਿਡ ਦਾ ਮੁਕਾਬਲਾ 1.5-2.5 ਨਾਲ ਜਿੱਤਣ 'ਚ ਕਾਮਯਾਬ ਰਹੇ। ਬੋਰਿਸ ਗੇਲਫੰਡ ਤੇ ਆਂਦਰੇ ਐਸੀਪੇਂਕੋ ਦਰਮਿਆਨ ਚਾਰ ਰੈਪਿਡ ਦੇ ਵਿਚਾਲੇ ਮੁਕਾਬਲਾ 2-2 ਨਾਲ ਡਰਾਅ ਰਿਹਾ। ਇਸ ਤੋਂ ਬਾਅਦ ਬਲਿਟਜ਼ ਟਾਈਬ੍ਰੇਕ 1-1 ਨਾਲ ਬਰਾਬਰੀ 'ਤੇ ਖ਼ਤਮ ਹੋਇਆ। ਅਜਿਹੇ 'ਚ ਅਰਮਾਗੋਦੇਨ ਟਾਈਬ੍ਰੇਕ ਜਿੱਤ ਕੇ ਬੋਰਿਸ ਨੇ ਫਾਈਨਲ 'ਚ ਜਗ੍ਹਾ ਬਣਾ ਲਈ। ਹੁਣ ਆਨੰਦ ਤੇ ਬੋਰਿਸ ਦਰਮਿਆਨ ਚਾਰ ਰੈਪਿਡ ਮੁਕਾਬਲਿਆਂ ਦਾ ਫਾਈਨਲ ਖੇਡਿਆ ਜਾਵੇਗਾ।


Tarsem Singh

Content Editor

Related News