ਅਭਿਆਸ ਕੈਂਪ ਲਈ 34 ਖਿਡਾਰਨਾਂ ਦੀ ਚੋਣ

02/14/2018 4:04:16 PM

ਨਵੀਂ ਦਿੱਲੀ, (ਬਿਊਰੋ)— ਹਾਕੀ ਇੰਡੀਆ (ਐੱਚ.ਆਈ.) ਨੇ ਬੇਂਗਲੁਰੂ ਸਥਿਤ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਰਾਸ਼ਟਰੀ ਅਭਿਆਸ ਕੈਂਪ ਲਈ ਬੁੱਧਵਾਰ ਨੂੰ 34 ਖਿਡਾਰਨਾਂ ਦੀ ਚੋਣ ਕੀਤੀ ਹੈ। ਕੈਂਪ ਦੀ ਸ਼ੁਰੂਆਤ 16 ਫਰਵਰੀ ਤੋਂ ਹੋਵੇਗੀ ਅਤੇ ਇਸੇ ਦਿਨ ਸਾਰੀਆਂ ਚੁਣੀਆਂ ਗਈਆਂ ਖਿਡਾਰਨਾਂ ਟੀਮ ਦੇ ਪ੍ਰਮੁੱਖ ਕੋਚ ਹਰਿੰਦਰ ਸਿੰਘ ਨੂੰ ਰਿਪੋਰਟ ਕਰਨਗੀਆਂ। ਭਾਰਤੀ ਟੀਮ ਨੇ ਪਿਛਲੇ ਸਾਲ ਜਾਪਾਨ 'ਚ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਟੀਮ ਇਸੇ ਸਾਲ ਹੁਣ ਮਾਰਚ 'ਚ ਕੋਰੀਆ ਦਾ ਦੌਰਾ ਕਰੇਗੀ ਜਿੱਥੇ ਉਹ ਮੇਜ਼ਬਾਨ ਟੀਮ ਦੇ ਖਿਲਾਫ ਤਿੰਨ ਤੋਂ 12 ਮਾਰਚ ਤੱਕ ਪੰਜ ਮੈਚਾਂ ਦੀ ਸੀਰੀਜ਼ ਖੇਡੇਗੀ।

ਹਰਿੰਦਰ ਨੇ ਕਿਹਾ, ''2018 ਸਾਡੇ ਲਈ ਇਕ ਬਹੁਤ ਹੀ ਮਹੱਤਵਪੂਰਨ ਸਾਲ ਹੋਣ ਵਾਲਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਖਿਡਾਰਨਾਂ ਫਿੱਟ ਅਤੇ ਸੱਟ ਤੋਂ ਮੁਕਤ ਰਹਿਣ। ਵੱਡੇ ਟੂਰਨਾਮੈਂਟਾਂ 'ਚ ਟੀਚਿਆਂ ਨੂੰ ਹਾਸਲ ਕਰਨ ਅਤੇ ਉਨ੍ਹਾਂ ਨੂੰ ਫਿੱਟਨੈਸ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਅਸੀਂ ਖਿਡਾਰਨਾਂ ਦਾ ਮਾਰਗਦਰਸ਼ਨ ਕਰਾਂਗੇ।'' ਭਾਰਤੀ ਟੀਮ ਦੱਖਣੀ ਕੋਰੀਆ ਤੋਂ ਪਰਤਨ ਦੇ ਬਾਅਦ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਆਪਣਾ ਖਿਤਾਬ ਬਚਾਉਣ ਉਤਰੇਗੀ। ਕੋਚ ਨੇ ਕਿਹਾ, ''ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਕੋਰੀਆ ਦਾ ਦੌਰਾ ਸਾਡੇ ਲਈ ਕਾਫੀ ਮਹੱਤਵਪੂਰਨ ਹੈ। ਇਸ ਦੌਰੇ 'ਤੇ ਅਸੀਂ ਟੀਮ 'ਚ ਕੁਝ ਪ੍ਰਯੋਗ ਕਰਾਂਗੇ ਅਤੇ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਕੁਝ ਚੰਗੇ ਅਭਿਆਸ ਕਰਾਂਗੇ।''

ਅਭਿਆਸ ਕੈਂਪ ਲਈ 34 ਖਿਡਾਰਨਾਂ ਇਸ ਤਰ੍ਹਾਂ ਹਨ-
ਗੋਲਕੀਪਰ : ਸਵਿਤਾ, ਰਜਨੀ ਐਤੀਮਾਰਪੂ, ਸਵਾਤੀ। ਡਿਫੈਂਡਰ : ਦੀਪ ਗ੍ਰੇਸ ਏਕਾ, ਪੀ. ਸੁਸ਼ੀਲਾ ਚਾਨੂੰ, ਸੁਨੀਤਾ ਲਾਕੜਾ, ਗੁਰਜੀਤ ਕੌਰ, ਨਿਯਾਲੁਮ ਲਾਲ ਰਾਊਤ ਫੇਲੀ, ਨਵਦੀਪ ਕੌਰ, ਰਸ਼ਮਿਤਾ ਮਿੰਜ, ਨੀਲੂ ਡਾਲੀਆ। ਮਿਡਫੀਲਡਰ : ਨਮਿਤਾ ਤੋਪੋ, ਨਿੱਕੀ ਪ੍ਰਧਾਨ, ਦੀਪਿਕਾ, ਕ੍ਰਿਸ਼ਣਾ ਯਾਦਵ, ਰੇਨੁਕਾ ਯਾਦਵ, ਨਵਜੀਤ ਕੌਰ, ਮੋਨਿਕਾ, ਲਿਲਿਮਾ ਮਿੰਜ, ਨੇਹਾ ਗੋਇਲ, ਉਦਿਤਾ, ਐੱਮ ਲਿਲੀ ਚਾਨੂੰ, ਨੀਲੰਜਲੀ ਰਾਏ, ਸੁਮਨ ਦੇਵੀ ਥਾਡਮ। ਫਾਰਵਰਡ : ਰਾਨੀ, ਵੰਦਨਾ ਕਟਾਰੀਆ, ਪ੍ਰੀਤੀ ਦੁਬੇ, ਰੀਮਾ ਖੋਖਰ, ਅਨੁਪਾ ਬਾਰਲਾ, ਸੋਨਿਕਾ, ਲਾਰਲੇਸੀਯਾਮੀ, ਪੂਨਮ ਰਾਨੀ, ਨਵਨੀਤ ਕੌਰ, ਨਵਪ੍ਰੀਤ ਕੌਰ।


Related News