5 ਸਾਲ ''ਚ 3 ਖਿਤਾਬ, ਮੈਂ ਆਪਣਾ ਸੁਪਨਾ ਜੀ ਰਿਹਾ : ਹਾਰਦਿਕ

05/13/2019 11:55:33 AM

ਜਲੰਧਰ : ਮੁੰਬਈ ਇੰਡੀਅਨਜ਼ ਜੇਕਰ ਇਸ ਸੀਜ਼ਨ ਦੇ ਫਾਈਨਲ 'ਚ ਪਹੁੰਚੀ ਸੀ ਤਾਂ ਇਸ ਵਿਚ ਵੱਡਾ ਹੱਥ ਆਲਰਾਊਂਡਰ ਹਾਰਦਿਕ ਪੰਡਯਾ ਦਾ ਵੀ ਰਿਹਾ। ਖਿਤਾਬ ਜਿੱਤਣ ਦੇ ਬਾਅਦ ਹਾਰਦਿਕ ਬੇਹੱਦ ਖੁਸ਼ ਦਿਸੇ। ਹਾਰਦਿਕ ਨੇ ਕਿਹਾ, ''ਆਈ. ਪੀ. ਐੱਲ. ਦੀ ਸ਼ੁਰੂਆਤ ਵਿਚ ਮੁਬਾਈਲ 'ਤੇ ਮੁੰਬਈ ਇੰਡੀਅਨਜ਼ ਦਾ ਵਾਲਪੇਪਰ ਲੱਗਾ ਹੁੰਦਾ ਸੀ। ਅਸੀਂ 5 ਸਾਲ ਵਿਚ 3 ਖਿਤਾਬ ਜਿੱਤ ਗਏ ਹਾਂ। ਮੈਂ ਆਪਣਾ ਸੁਪਨਾ ਜੀ ਰਿਹਾ ਹਾਂ।''

ਹਾਰਦਿਕ ਨੇ ਕਿਹਾ, ''ਦਰਅਸਲ, ਸਾਨੂੰ ਦੱਸਿਆ ਗਿਆ ਸੀ ਕਿ ਅਸੀਂ ਇਸ ਮੈਚ ਨੂੰ ਗੁਆ ਸਕਦੇ ਹਾਂ ਕਿਉਂਕਿ ਅਸੀਂ ਪਹਿਲਾਂ 3 ਵਾਰ ਇਸ ਨੂੰ ਜਿੱਤ ਵੀ ਚੁੱਕੇ ਹਾਂ ਪਰ ਮੈਨੂੰ ਇਹ ਸਹੀ ਲੱਗਿਆ। ਮੈਂ ਆਖਰ ਤੱਕ ਕਹਿ ਰਿਹਾ ਸੀ ਕਿ ਅਸੀਂ ਇਸ ਨੂੰ 3 ਵਾਰ ਜਿੱਤੇ ਹਾਂ ਅਤੇ ਹੁਣ ਇਸ ਨੰਬਰ ਨੂੰ 4 ਬਣਾ ਦੇਵਾਂਗੇ। ਮੁੰਬਈ ਦੀ ਜਿੱਤ ਦਾ ਸਿਹਰਾ ਖਾਸ ਕਰ ਕੋਚਿੰਗ ਸਟਾਫ ਅਤੇ ਮਹੇਲਾ ਜੈਵਰਧਨੇ ਨੂੰ ਜਾਂਦਾ ਹੈ। ਹਾਰਦਿਕ ਨੇ ਇਸਦੇ ਨਾਲ ਹੀ ਕਿਹਾ ਕਿ ਮੇਰਾ ਹੁਣ ਤੱਕ ਧਿਆਨ ਆਈ. ਪੀ. ਐੱਲ. 'ਤੇ ਸੀ ਅਤੇ ਹੁਣ ਵਿਸ਼ਵ ਕੱਪ ਵੱਲ ਹੋਵੇਗਾ।''


Related News